ਹੁਣ ਟਾਟਾ ਗਰੁੱਪ ਭਾਰਤ ‘ਚ ਬਣਾਏਗਾ iPhone

ਭਾਰਤ ‘ਚ ਐਪਲ ਆਈਫੋਨ (Apple iPhone) ਬਣਾਉਣ ਦਾ ਕੰਮ ਜਲਦ ਹੀ ਟਾਟਾ ਗਰੁੱਪ (Tata Group) ਦੇ ਹੱਥਾਂ ‘ਚ ਹੋਵੇਗਾ। ਟਾਟਾ ਗਰੁੱਪ ਨੇ ਭਾਰਤ ਵਿੱਚ ਆਈਫੋਨ ਬਣਾਉਣ ਵਾਲੀ ਕੰਪਨੀ ਵਿਸਟ੍ਰੋਨ (Wistron) ਇਨਫੋਕਾਮ ਮੈਨੂਫੈਕਚਰਿੰਗ ਇੰਡੀਆ ਨੂੰ ਹਾਸਲ ਕਰ ਲਿਆ ਹੈ। ਇਸ ਐਕਵਾਇਰ ਨੂੰ ਵਿਸਟ੍ਰੋਨ ਇਨਫੋਕਾਮ ਦੀ ਮੂਲ ਕੰਪਨੀ ਵਿਸਟ੍ਰੋਨ ਕਾਰਪੋਰੇਸ਼ਨ ਦੇ ਬੋਰਡ ਆਫ਼ ਡਾਇਰੈਕਟਰਜ਼ ਦੁਆਰਾ ਮਨਜ਼ੂਰੀ ਦਿੱਤੀ ਗਈ ਹੈ। ਇਲੈਕਟ੍ਰਾਨਿਕਸ ਅਤੇ ਤਕਨਾਲੋਜੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ‘ਤੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਟਾਟਾ ਗਰੁੱਪ ਢਾਈ ਸਾਲਾਂ ਦੇ ਅੰਦਰ ਘਰੇਲੂ ਅਤੇ ਗਲੋਬਲ ਬਾਜ਼ਾਰਾਂ ਲਈ ਭਾਰਤ ਵਿੱਚ iPhones ਦਾ ਨਿਰਮਾਣ ਸ਼ੁਰੂ ਕਰੇਗਾ।

Total Views: 157 ,
Real Estate