ਨਿਹੰਗ ਬਾਬਾ ਬਲਵਿੰਦਰ ਸਿੰਘ ਦੀ ਇਰਾਦਾ ਕਤਲ ਕੇਸ ਵਿੱਚੋਂ ਜ਼ਮਾਨਤ ਮਨਜੂਰ

ਪਟਿਆਲਾ : ‘ ਮੈਂ ਵੀ ਹਰਜੀਤ ਸਿੰਘ ‘ ਦੀ ਮੁਹਿੰਮ ਤੋ ਖ਼ਬਰਾਂ ਚ ਆਏ ਗੁਰਦੁਵਾਰਾ ਖਿਚੜੀ ਸਾਹਿਬ , ਕੁਰਹਾਲੀ ਰੋਡ ਦੇ ਸੰਸਥਾਪਕ ਬਾਬਾ ਬਲਵਿੰਦਰ ਸਿੰਘ ਦੀ ਅੱਜ ਐਡੀਸ਼ਨਲ ਸੈਸ਼ਨ ਕੋਰਟ ਵੱਲੋਂ ਜ਼ਮਾਨਤ ਮਨਜੂਰ ਕੀਤੀ ਗਈ ਹੈ।। ਲੀਗਲ ਪੰਜਾਬ ਦੀ ਟੀਮ ਵੱਲੋਂ ਦੱਸਿਆ ਕਿ ਕਿ ਇਸ ਲੰਬੀ ਬਹਿਸ ਤੋਂ ਮਗਰੋਂ ਐਡੀਸ਼ਨਲ ਸੈਸ਼ਨ ਜੱਜ ਜਸਪਿੰਦਰ ਸਿੰਘ ਦੀ ਅਦਾਲਤ ਵਿੱਚੋਂ ਬਾਬਾ ਬਲਵਿੰਦਰ ਸਿੰਘ ਨੂੰ ਧਾਰਾ 307 ਦੇ ਕੇਸ ਵਿੱਚੋਂ ਜ਼ਮਾਨਤ ਮਿਲ ਗਈ ਹੈ।
ਜਿ਼ਕਰਯੋਗ ਹੈ ਕਿ ਲੌਕਡਾਊਨ ਦੌਰਾਨ ਨਿਹੰਗਾਂ ਦੇ ਇੱਕ ਜਥੇ ਨਾਲ ਪੁਲਿਸ ਦੀ ਟਕਰਾਅ ਹੋਇਆ ਸੀ ਜਿਸ ਦੌਰਾਨ ਥਾਣੇਦਾਰ ਹਰਜੀਤ ਸਿੰਘ ਦਾ ਹੱਥ ਕੱਟਿਆ ਗਿਆ ਸੀ। ਇਸ ਮਾਮਲੇ ‘ਚ ਨਾਮਜ਼ਦ ਨਿਹੰਗ ਬਲਵਿੰਦਰ ਸਿੰਘ ਨਵੰਬਰ 2020 ਤੋਂ ਜੇਲ੍ਹ ਵਿੱਚ ਬੰਦ ਹਨ ।
ਜਿ਼ਕਰਯੋਗ ਹੈ ਕਿ ਬਾਬਾ ਬਲਵਿੰਦਰ ਸਿੰਘ ਉਪਰ 307 ਸਮੇਤ ਕਈ ਹੋਰ ਮੁਕੱਦਮੇ ਦਰਜ ਹਨ ਜਿੰਨਾਂ ਵਿੱਚ ਆਰਮਜ ਐਕਟ , ਐਨਡੀਪੀਐਸ ਤੇ ਕਈ ਹੋਰ ਜਿਕਰਯੋਗ ਹਨ। ਇਸ ਤਹਿਤ ਪਟਿਆਲਾ ਪੁਲਿਸ ਵੱਲੋਂ ਗੁਰਦੁਵਾਰਾ ਖਿਚੜੀ ਸਾਹਿਬ ਤੇ ਕਬਜ਼ਾ ਕਰ ਲਿਆ ਗਿਆ ਸੀ ਜਿਸਦਾ ਪ੍ਰਬੰਧ ਕੁਝ ਦਿਨ ਪਹਿਲਾਂ ਹੀ ਲੀਗਲ ਪੰਜਾਬ ਦੀ ਟੀਮ ਵੱਲੋਂ ਕਾਨੂੰਨ ਦਾ ਸਹਾਰਾ ਲੈ ਕੇ ਬਾਬਾ ਬਲਵਿੰਦਰ ਸਿੰਘ ਦੇ ਪਰਿਵਾਰ ਦੇ ਸੋਂਪਿਆ ਜਾ ਚੁੱਕਾ ਹੈ।
ਲੀਗਲ ਪੰਜਾਬ ਵੱਲੋਂ ਵਕੀਲਾਂ ਦੀ ਟੀਮ ਹਰਮੀਤ ਬਰਾੜ , ਕਰਮਜੀਤ ਸਿੰਘ , ਅਮਨਿੰਦਰ ਸਿੰਘ ਤੇ ਸਮੀਰ ਕੁਮਾਰ ਨੇ ਕੇਸ ਦੀ ਪੈਰਵਾਈ ਕੀਤੀ ।

Total Views: 268 ,
Real Estate