ਮਸ਼ਹੂਰ ਚਾਹ ਕੰਪਨੀ ਦੇ ਨਿਰਦੇਸ਼ਕ ਦਾ ਅਵਾਰਾ ਕੁੱਤਿਆਂ ਕਾਰਨ ਦੇਹਾਂਤ

ਵਾਘ ਬਕਰੀ ਟੀ ਕੰਪਨੀ ਦੇ ਕਾਰਜਕਾਰੀ ਨਿਰਦੇਸ਼ਕ ਪਰਾਗ ਦੇਸਾਈ ਦਾ ਗੁਜਰਾਤ ਦੇ ਇੱਕ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ ਸ਼ਾਮ ਦੀ ਸੈਰ ਮੌਕੇ ਅਵਾਰਾ ਕੁੱਤਿਆਂ ਤੋਂ ਬਚਣ ਦੀ ਕੋਸ਼ਿਸ਼ ਕਰਦਿਆਂ ਡਿੱਗ ਗਏ ਸਨ ਅਤੇ ਉਨ੍ਹਾਂ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ। ਦੇਸਾਈ ਪਰਿਵਾਰ ਦੇ ਨਜ਼ਦੀਕੀ ਕੰਪਨੀ ਦੇ ਅਧਿਕਾਰੀ ਨੇ ਦੱਸਿਆ, ‘‘ਦੇਸਾਈ ਬਰੇਨ ਹੈਮਰੇਜ ਹੋਣ ਕਾਰਨ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਫੌਰੀ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਇੱਥੋਂ ਉਨ੍ਹਾਂ ਨੂੰ ਇੱਕ ਹੋਰ ਹਸਪਤਾਲ ਵਿੱਚ ਤਬਦੀਲ ਕੀਤਾ ਗਿਆ ਜਿੱਥੇ ਉਨ੍ਹਾਂ ਦੇ ਸਿਰ ਦੀ ਸਰਜਰੀ ਹੋਈ ਸੀ। ਉਨ੍ਹਾਂ ਐਤਵਾਰ ਸ਼ਾਮ ਲਗਪਗ ਸੱਤ ਵਜੇ ਆਖ਼ਰੀ ਸਾਹ ਲਿਆ।’

Total Views: 195 ,
Real Estate