![]()
1947 ਵਿਚ ਵਿਛੜੇ ਇੱਕ ਹੋਰ ਭੈਣ-ਭਾਈ ਸ਼ਨਿੱਚਰਵਾਰ ਨੂੰ ਕਰਤਾਰਪੁਰ ਸਾਹਿਬ ਮਿਲਾਪ ਹੋਇਆ । ਜਲੰਧਰ ਦੇ ਸ਼ਾਹਕੋਟ ਨਾਲ ਸਬੰਧ ਰੱਖਣ ਵਾਲਾ ਪਰਿਵਾਰ ਵੀ 47 ਦੇ ਬਟਵਾਰੇ ਦੌਰਾਨ ਵੰਡਿਆ ਗਿਆ ਸੀ। ਜਲੰਧਰ ਦੀ ਰਹਿਣ ਵਾਲੀ ਸੁਰਿੰਦਰ ਕੌਰ ਅਤੇ ਮੁਹੰਮਦ ਇਸਮਾਈਲ 47 ਦੇ ਬਟਵਾਰੇ ਵੇਲੇ ਵਿਛੜ ਗਏ ਸਨ। ਸੁਰਿੰਦਰ ਕੌਰ ਦਾ ਭਰਾ ਮੁਹੰਮਦ ਇਸਮਾਈਲ, ਜਿਸ ਦਾ ਪੁਰਾਣਾ ਨਾਮ ਪਤਾ ਨਹੀਂ, ਉਹ 47 ਦੇ ਬਟਵਾਰੇ ਵੇਲੇ ਇੱਕ ਦੂਜੇ ਤੋਂ ਵਿਛੜ ਗਏ ਸਨ। ਮੁਹੰਮਦ ਇਸਮਾਈਲ ਦੀ ਵੀਡੀਓ ਪਾਕਿਸਤਾਨ ਦੇ ਇੱਕ ਵਲੌਗਰ ਵਲੋਂ ਬਣਾ ਕੇ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਗਈ ਸੀ। ਕਰਤਾਰਪੁਰ ਸਾਹਿਬ ਵਿਖੇ ਲੰਘੇ ਸ਼ਨਿੱਚਰਵਾਰ ਨੂੰ ਪਾਕਿਸਤਾਨ ਦੇ ਸ਼ਹਿਰ ਸਾਈਂਵਾਲ ਅਤੇ ਚੜਦੇ ਪੰਜਾਬ ਦੇ ਜਲੰਧਰ ਤੋਂ ਸੁਰਿੰਦਰ ਕੌਰ ਨੂੰ ਮਿਲਵਾਇਆ ਗਿਆ।
Total Views: 195 ,
Real Estate



















