ਅਮਰੀਕਾ ’ਚ ਦਸਤਾਰ ਕਾਰਨ ਸਿੱਖ ਨੌਜਵਾਨ ਦੀ ਕੁੱਟਮਾਰ ਕਾਰਨ ਵਾਲੇ ਦੀ ਗ੍ਰਿਫ਼ਤਾਰੀ

ਅਮਰੀਕਾ ਵਿੱਚ ਇੱਕ ਸਿੱਖ ਨੌਜਵਾਨ ਉੱਤੇ 15 ਅਕਤੂਬਰ ਨੂੰ, ਉਸ ਦੇ ਪਹਿਰਾਵੇ ਖ਼ਾਸਕਰ ਦਸਤਾਰ ਬੰਨਣ ਨੂੰ ਲੈ ਕੇ ਕਥਿਤ ਤੌਰ ਉੱਤੇ ਹਮਲਾ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਸ ਘਟਨਾ ਦੀ ਜਾਂਚ ਨਫ਼ਰਤੀ ਹਿੰਸਾ ਦੇ ਮਾਮਲੇ ਵਜੋਂ ਸ਼ੁਰੂ ਕੀਤੀ ਸੀ ਅਤੇ ਵੀਰਵਾਰ ਨੂੰ ਕ੍ਰਿਸਟੋਫਰ ਫਿਲੀਪੀਓਕਸ ਨਾ ਦੇ ਇੱਕ ਵਿਅਕਤੀ ਨੂੰ ਇਸ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਹੈ।ਕ੍ਰਿਸਟੋਫ਼ਰ ਪਹਿਲਾਂ ਹੀ ਸਜ਼ਾਯਾਫ਼ਤਾ ਹਨ। ਦੋ ਸਾਲ ਤੋਂ ਵੱਧ ਦੀ ਸਜ਼ਾ ਕੱਟਣ ਤੋਂ ਬਾਅਦ ਕ੍ਰਿਸਟੋਫ਼ਰ ਜੁਲਾਈ 2021 ਵਿੱਚ ਪੈਰੋਲ ’ਤੇ ਬਾਹਰ ਆਇਆ ਸੀ।ਆਪਣੇ ਪੈਰੋਲ ਦੇ ਸਮੇਂ ਦੌਰਾਨ ਹੀ 15 ਅਕਤੂਬਰ ਨੂੰ ਕੁਈਨਜ਼ ਵਿੱਚ ਇੱਕ ਬੱਸ ’ਚ ਸਫ਼ਰ ਦੌਰਾਨ ਉਨ੍ਹਾਂ ਨੇ ਕਥਿਤ ਤੌਰ ਉੱਤੇ 19 ਸਾਲਾ ਸਿੱਖ ਨੌਜਵਾਨ ਉੱਤੇ ਹਮਲਾ ਕੀਤਾ। ਇਸ ਮਾਮਲੇ ਵਿੱਚ ਕ੍ਰਿਸਟੋਫ਼ਰ ਉੱਤੇ ਨਫ਼ਰਤੀ ਅਪਰਾਧ ਦੇ ਇਲਜ਼ਾਮ ਲਾਏ ਗਏ ਹਨ।

Total Views: 313 ,
Real Estate