ਦਿੱਲੀ ਜਾ ਰਹੀ ਅਕਾਸਾ ਏਅਰ ਦੇ ਜਹਾਜ਼ ਨੇ ਬੰਬ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਸ਼ਨਿਚਰਵਾਰ ਨੂੰ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ ਕੀਤੀ। ਅਧਿਕਾਰੀਆਂ ਨੇ ਦਸਿਆ ਕਿ ਬਾਅਦ ‘ਚ ਜਹਾਜ਼ ‘ਚ ਬੰਬ ਹੋਣ ਦੀ ਸੂਚਨਾ ਫਰਜ਼ੀ ਸਾਬਤ ਹੋਈ। ਇਸ ਜਹਾਜ਼ ‘ਚ ਘੱਟੋ-ਘੱਟ 185 ਯਾਤਰੀ ਸਵਾਰ ਸਨ। ਅਧਿਕਾਰੀਆਂ ਮੁਤਾਬਕ ਬੰਬ ਦੀ ਫਰਜ਼ੀ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਜਿਵੇਂ ਹੀ ਜਹਾਜ਼ ਨੇ ਪੁਣੇ ਤੋਂ ਉਡਾਣ ਭਰੀ ਤਾਂ ਪੱਲਵ ਅਜੈ ਤਿਆਗੀ ਨਾਂਅ ਦੇ ਯਾਤਰੀ ਨੇ ਰੌਲਾ ਪਾਉਣਾ ਸ਼ੁਰੂ ਕਰ ਦਿਤਾ ਕਿ ਜਹਾਜ਼ ‘ਚ ਬੰਬ ਹੈ।
Total Views: 131 ,
Real Estate



















