ਮਾਨ ਸਰਕਾਰ ਨੂੰ ਬਹਿਸ ਲਈ ਟੈਗੋਰ ਥੀਏਟਰ ਦੀ ਨਾਂਹ

ਟੈਗੋਰ ਥੀਏਟਰ ਸੁਸਾਇਟੀ ਚੰਡੀਗੜ੍ਹ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ‘ਖੁੱਲ੍ਹੀ ਬਹਿਸ’ ਦੇ ਆਯੋਜਨ ਲਈ ਆਪਣਾ ਥੀਏਟਰ ਦੇਣ ਤੋਂ ਨਾਂਹ ਕਰ ਦਿੱਤੀ ਹੈ। ਪੰਜਾਬ ਸਰਕਾਰ ਨੇ ਪਹਿਲੀ ਨਵੰਬਰ ਨੂੰ ਹੋਣ ਵਾਲੀ ‘ਖੁੱਲ੍ਹੀ ਬਹਿਸ’ ਲਈ ਮੰਗਲਵਾਰ ਨੂੰ ਟੈਗੋਰ ਥੀਏਟਰ ਦੀ ਬੁਕਿੰਗ ਕੀਤੀ ਸੀ। ਟੈਗੋਰ ਥੀਏਟਰ ਸੁਸਾਇਟੀ ਕੋਲ ਰਸਮੀ ਪੱਤਰ ਪੁੱਜਾ ਤਾਂ ਸੁਸਾਇਟੀ ਨੇ ਨਾਂਹ ਕਰ ਦਿੱਤੀ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਐੱਸਵਾਈਐੱਲ ਦੇ ਸਰਵੇਖਣ ਤੋਂ ਪਹਿਲਾਂ ਆਪਣੀ ਪਾਰਟੀ ਅਤੇ ਸਰਕਾਰ ਦਾ ਸਟੈਂਡ ਸਪਸ਼ਟ ਕਰਨ। ਉਨ੍ਹਾਂ ਸਵਾਲ ਕੀਤਾ ਕਿ ਸੁਪਰੀਮ ਕੋਰਟ ਵਿਚ ਪਾਣੀਆਂ ’ਤੇ ਪੰਜਾਬ ਸਰਕਾਰ ਦੀ ਕਾਨੂੰਨੀ ਟੀਮ ਨੇ ਪੱਖ ਕਮਜ਼ੋਰ ਕਿਉਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਖ਼ਜ਼ਾਨੇ ਦੀ ਲੁੱਟ ਹੋ ਰਹੀ ਹੈ ਅਤੇ ਮੁੱਖ ਮੰਤਰੀ ਪੰਜਾਬ ਨੂੰ ਸੁੰਨਾ ਛੱਡ ਕੇ ਪਾਰਟੀ ਸੁਪਰੀਮੋ ਨੂੰ ਦੂਸਰੇ ਰਾਜਾਂ ਵਿਚ ਜਹਾਜ਼ਾਂ ’ਤੇ ਘੁੰਮਾ ਰਹੇ ਹਨ। ਕੀ ਇਹ ਖ਼ਜ਼ਾਨੇ ਦੀ ਲੁੱਟ ਨਹੀਂ ?

Total Views: 182 ,
Real Estate