ਟੂਪੈਕ ਜਿਸ ਦਾ ਪੰਜਾਬੀ ਮਰਹੂਮ ਗਾਇਕ ਸਿੱਧੂ ਮੂਸੇਵਾਲੇ ਅਕਸਰ ਆਪਣੇ ਗੀਤਾਂ ਵਿੱਚ ਜਿਕਰ ਕਰਿਆ ਕਰਦਾ ਸੀ । ਅਮਰੀਕਾ ਪੁਲਿਸ ਨੇ 1996 ਵਿੱਚ ਹੋਏ ਗਾਇਕ ਟੂਪੈਕ ਸ਼ਕੂਰ ਦੇ ਕਤਲ ਕੇਸ ਵਿੱਚ ਇੱਕ ਗੈਂਗ ਲੀਡਰ ਨੂੰ ਗ੍ਰਿਫ਼ਤਾਰ ਕੀਤਾ ਹੈ। 60 ਸਾਲਾ ਡੁਏਨ ‘ਕੇਫ਼ੈ ਡੀ’ ਡੇਵਿਸ ਨੂੰ ਇੱਕ ਮਾਰੂ ਹਥਿਆਰ ਨਾਲ ਕਤਲ ਕਰਨ ਦੇ ਇੱਕ ਮਾਮਲੇ ਵਿੱਚ ਮੁਲਜ਼ਮ ਠਹਿਰਾਇਆ ਗਿਆ ਹੈ। ਇਸ ਨਾਲ ਜੁੜੇ ਕਈ ਮੁਲਜ਼ਮ ਹੁਣ ਤੱਕ ਮਰ ਚੁੱਕੇ ਹਨ। ਟੁਪੈਕ ਸ਼ਕੂਰ ਇੱਕ ਅਮਰੀਕੀ ਗਾਇਕ ਸਨ ਜੋ ਮੁੱਖ ਤੌਰ ‘ਤੇ ਰੈਪ ਸਾਂਗ ਗਾਉਂਦਾ ਸੀ। ਛੋਟੀ ਉਮਰ ਵਿੱਚ ਹੀ ਉਨ੍ਹਾਂ ਨੇ ਸੰਗੀਤ ਜਗਤ ਵਿੱਚ ਚੰਗਾ ਨਾਮ ਕਮਾ ਲਿਆ ਸੀ। 7 ਸਤੰਬਰ, 1996 ਵਿੱਚ ਅਮਰੀਕਾ ਦੇ ਲਾਸ ਵੇਗਾਸ ਵਿੱਚ ਉਨ੍ਹਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਸਮੇਂ ਟੁਪੈਕ ਨੂੰ ਕਤਲ ਕੀਤਾ ਗਿਆ, ਉਨ੍ਹਾਂ ਦੀ ਉਮਰ ਸਿਰਫ਼ 25 ਸਾਲ ਸੀ।
Total Views: 151 ,
Real Estate



















