ਪਾਕਿਸਤਾਨ: ਬਲੋਚਿਸਤਾਨ ’ਚ ਮਸਜਿਦ ਦੇ ਨੇੜੇ ਧਮਾਕੇ ਕਾਰਨ 52 ਤੋਂ ਵੱਧ ਮੌਤਾਂ

ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਮਸਤੁੰਗ ਜ਼ਿਲ੍ਹੇ ਦੀ ਮਦੀਨਾ ਮਸਜਿਦ ਦੇ ਨੇੜੇ ਅੱਜ ਹੋਏ ਆਤਮਘਾਤੀ ਧਮਾਕੇ ’ਚ ਪੁਲੀਸ ਅਧਿਕਾਰੀ ਸਮੇਤ ਘੱਟੋ ਘੱਟ 52 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ ਅਤੇ 53 ਤੋਂ ਵੱਧ ਵਿਅਕਤੀ ਜ਼ਖ਼ਮੀ ਹੋ ਗਏ। ਪੁਲੀਸ ਮੁਤਾਬਕ ਧਮਾਕਾ ਉਦੋਂ ਹੋਇਆ ਜਦੋਂ ਲੋਕ ਈਦ ਮਿਲਾਦ-ਉਨ-ਨਬੀ ਦੇ ਜਲੂਸ ਲਈ ਇਕੱਤਰ ਹੋਏ ਸਨ। ਹਾਲੇ ਤੱਕ ਕਿਸੇ ਜਥੇਬੰਦੀ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ।

Total Views: 130 ,
Real Estate