ਪੂਜਾ ਦੌਰਾਨ ਪੰਡਾਲ ਨੂੰ ਲੱਗੀ ਅੱਗ, ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਡਾ ਵੀ ਸਨ ਅੰਦਰ ਮੌਜੂਦ

ਪੁਣੇ ਦੇ ਲੋਕਮਾਨਿਆ ਨਗਰ ਇਲਾਕੇ ਵਿੱਚ ਭਗਵਾਨ ਗਣੇਸ਼ ਦੇ ਪੰਡਾਲ ਵਿੱਚ ਕੱਲ੍ਹ ਸ਼ਾਮ ਅੱਗ ਲੱਗ ਗਈ। ਘਟਨਾ ਵੇਲੇ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਡਾ ਅਤੇ ਮਹਾਰਾਸ਼ਟਰ ਇਕਾਈ ਦੇ ਪਾਰਟੀ ਪ੍ਰਧਾਨ ਚੰਦਰਸ਼ੇਖਰ ਬਵਨਕੂਲੇ ਪੰਡਾਲ ਵਿੱਚ ਪੂਜਾ ਕਰ ਰਹੇ ਸਨ। ਜੇ. ਪੀ. ਨੱਡਾ ਤੇ ਹੋਰਨਾਂ ਨੂੰ ਸੁਰੱਖਿਅਤ ਤੌਰ ’ਤੇ ਪੰਡਾਲ ਵਿੱਚੋਂ ਬਾਹਰ ਕੱਢ ਲਿਆ ਗਿਆ। ਘਟਨਾ ਕਾਰਨ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

Total Views: 238 ,
Real Estate