23 ਅਗਸਤ, 2023 ਦੇ ਦਿਨ ਭਾਰਤ ਦਾ ਚੰਨ ਉੱਤੇ ਉਤਰਨ ਦਾ ਸੁਪਨਾ ਪੂਰਾ ਹੋਇਆ। ਚੰਦਰਯਾਨ-3 ਨੇ ਚੰਨ ਦੇ ਦੱਖਣੀ ਧੁਰੇ ਦੀ ਸਤਹਿ ਉੱਤੇ ਸਾਫਟ ਲੈਂਡਿੰਗ ਕੀਤੀ। ਇਸਦੇ ਨਾਲ ਹੀ ਭਾਰਤ ਅਜਿਹਾ ਕਰਨ ਵਾਲਾ ਸੰਸਾਰ ਦਾ ਪਹਿਲਾ ਦੇਸ ਬਣ ਗਿਆ। ਠੀਕ ਉਸੇ ਵੇਲੇ ਚੰਦਰਯਾਨ ਲਈ ਲਾਂਚਪੈਡ ਬਣਾਉਣ ਵਾਲੇ ਮੁਲਾਜ਼ਮ ਆਪਣੀ 18 ਮਹੀਨਿਆਂ ਦੀ ਬਕਾਇਆ ਤਨਖ਼ਾਹ ਲੈਣ ਲਈ ਅੰਦੋਲਨ ਕਰ ਰਹੇ ਸਨ। ਅੰਦੋਲਨਕਾਰੀ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਰਾਂਚੀ ਦੇ ਧੁਰਵਾ ਸਥਿਤ ਹੈਵੀ ਇੰਜੀਨੀਅਰਿੰਗ ਕਾਰਪੋਰੇਸ਼ਨ ਲਿਮਟਿਡ (ਐੱਚਈਸੀ) ਦੇ 2800 ਮੁਲਾਜ਼ਮਾਂ ਨੂੰ ਪਿਛਲੇ 18 ਮਹੀਨਿਆਂ ਤੋਂ ਤਨਖ਼ਾਹ ਨਹੀਂ ਮਿਲੀ ਹੈ। ਐੱਚਈਸੀ ਇੱਕ ਸਰਕਾਰੀ ਅਦਾਰਾ ਹੈ। ਐੱਚਈਸੀ ਨੇ ਚੰਦਰਯਾਨ ਦੇ ਲਈ 810 ਟਨ ਦੇ ਲਾਂਚਪੈਡ ਤੋਂ ਇਲਾਵਾ ਫੋਲਡਿੰਗ ਪਲੇਟਫਾਰਮ, ਡਬਲਿਊ.ਯੂ.ਬੀ.ਐੱਸ, ਸਲਾਈਡਿੰਗ ਡੋਰ ਵੀ ਬਣਾਇਆ ਹੈ। ਇਸ ਦੇ ਨਾਲ ਹੀ ਐੱਚਈਸੀ ਇਸਰੋ ਲਈ ਇੱਕ ਹੋਰ ਲਾਂਚਪੈਡ ਬਣਾ ਰਹੀ ਹੈ।
Total Views: 132 ,
Real Estate



















