ਮੇਘਾਲਿਆ ਦੇ ਸਾਬਕਾ ਰਾਜਪਾਲ ਸਤਿਆਪਾਲ ਮਲਿਕ ਨੇ ਕਿਹਾ ਕਿ ਹਰਿਆਣਾ ਦੇ ਨੂਹ ਵਿੱਚ ਹੋਏ ਦੰਗੇ ਸਰਕਾਰੀ ਸਪਾਂਸਰਡ ਸਨ। ਕੇਂਦਰ ਸਰਕਾਰ ਇਸ ਨੂੰ ਅਲੀਗੜ੍ਹ, ਮੁਜ਼ੱਫਰਨਗਰ, ਆਗਰਾ, ਭਰਤਪੁਰ ਅਤੇ ਜੈਪੁਰ ਤੱਕ ਫੈਲਾਉਣਾ ਚਾਹੁੰਦੀ ਸੀ ਪਰ ਕਿਸਾਨਾਂ ਨੇ ਉਨ੍ਹਾਂ ਦਾ ਸਾਥ ਨਹੀਂ ਦਿਤਾ। ਉਹ ਅਜੇ ਵੀ ਇਸ ਤਰ੍ਹਾਂ ਦੀ ਕੋਸ਼ਿਸ਼ ਕਰਨਗੇ, ਪਰ ਸਾਨੂੰ ਇਸ ਵਿੱਚ ਆਉਣ ਦੀ ਲੋੜ ਨਹੀਂ ਹੈ।ਮਲਿਕ ਨੇ ਇਹ ਗੱਲਾਂ ਸੀਕਰ ਦੇ ਐੱਸਕੇ ਗਰਾਊਂਡ ‘ਚ ਆਯੋਜਿਤ ਜਾਟ-ਮੁਸਲਿਮ-ਮੇਘਵਾਲ ਸੰਮੇਲਨ ‘ਚ ਸ਼ਾਮਲ ਹੋਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਕਹੀਆਂ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਨੀਪੁਰ ਵੀ ਨਹੀਂ ਗਏ।
Total Views: 185 ,
Real Estate



















