ਭਾਰਤੀ ਵਿਦਿਆਰਥਣ ਨੂੰ ਮਰਨ ਉਪਰੰਤ ਡਿਗਰੀ ਦੇਵੇਗੀ ਅਮਰੀਕੀ ਯੂਨੀਵਰਸਿਟੀ

ਅਮਰੀਕਾ ਵਿਚ ਸੜਕ ਹਾਦਸੇ ਦੌਰਾਨ ਜਾਨ ਗਵਾਉਣ ਵਾਲੀ ਭਾਰਤੀ ਵਿਦਿਆਰਥਣ ਜਾਹਨਵੀ ਕੰਦੁਲਾ ਨੂੰ ਮਰਨ ਉਪਰੰਤ ਡਿਗਰੀ ਪ੍ਰਦਾਨ ਕੀਤੀ ਜਾਵੇਗੀ। ਪੁਲਿਸ ਕਰੂਜ਼ਰ ਦੀ ਟੱਕਰ ਕਾਰਨ ਮਾਰੀ ਗਈ ਜਾਹਨਵੀ ਨੂੰ ਇਨਸਾਫ ਦਿਵਾਉਣ ਲਈ ਲੋਕ ਸੜਕਾਂ ‘ਤੇ ਉਤਰ ਚੁੱਕੇ ਹਨ ਅਤੇ ਨੌਰਥ ਈਸਟ੍ਰਨ ਯੂਨੀਵਰਸਿਟੀ ਨੇ ਵੀ ਵੱਡਾ ਫੈਸਲਾ ਲਿਆ ਹੈ।ਯੂਨੀਵਰਸਿਟੀ ਦੇ ਚਾਂਸਲਰ ਕੈਨਥ ਡਬਲਿਊ ਹੈਂਡਰਸਨ ਨੇ ਕਿਹਾ ਕਿ ਭਾਵੇਂ ਜਾਹਨਵੀ ਇਸ ਦੁਨੀਆਂ ਵਿਚ ਨਹੀਂ ਰਹੀ ਪਰ ਉਸ ਡਿਗਰੀ ਪ੍ਰਦਾਨ ਕਰਨ ਦੀ ਰਸਮ ਅਦਾ ਕੀਤੀ ਜਾਵੇਗੀ। ਜਾਹਨਵੀ ਨੇ ਆਉਂਦੇ ਦਸੰਬਰ ਮਹੀਨੇ ਵਿਚ ਗ੍ਰੈਜੁਏਟ ਹੋਣਾ ਸੀ ਪਰ ਇਕ ਪੁਲਿਸ ਕਰੂਜ਼ਰ ਦੀ ਟੱਕਰ ਨੇ ਉਸ ਦੀ ਜਾਨ ਲੈ ਲਈ। ਜਾਹਨਵੀ ਦੀ ਮੌਤ ‘ਤੇ ਹੱਸਣ ਵਾਲੇ ਪੁਲਿਸ ਅਫਸਰ ਦੀ ਸ਼ਨਾਖਤ ਡੈਨੀਅਲ ਔਡਰਰ ਵਜੋਂ ਕੀਤੀ ਗਈ ਹੈ ਜਿਸ ਨੂੰ ਇਹ ਕਹਿੰਦਿਆਂ ਸਾਫ ਸੁਣਿਆ ਜਾ ਸਕਦਾ ਹੈ ਕਿ ਮਰਨ ਵਾਲੀ ਕੁੜੀ ਦੀ ਕੋਈ ਅਹਿਮੀਅਤ ਨਹੀਂ ਸੀ। ਇਤਰਾਜ਼ਯੋਗ ਟਿੱਪਣੀ ਕਰਨ ਵਾਲਾ ਪੁਲਿਸ ਅਫਸਰ ਸਿਐਟਲ ਦੇ ਪੁਲਿਸ ਅਫਸਰਾਂ ਦੀ ਜਥੇਬੰਦੀ ਦਾ ਮੀਤ ਪ੍ਰਧਾਨ ਦੱਸਿਆ ਜਾ ਰਿਹਾ ਹੈ ਅਤੇ ਉਹ ਫੋਨ ‘ਤੇ ਗੱਲ ਕਰ ਰਿਹਾ ਸੀ।

Total Views: 328 ,
Real Estate