ਉਪ ਚੋਣਾਂ: ਵਿਰੋਧੀ ਪਾਰਟੀਆਂ ਨੂੰ ਚਾਰ ਤੇ ਭਾਜਪਾ ਨੂੰ ਤਿੰਨ ਸੀਟਾਂ

ਦੇਸ਼ ਦੀਆਂ ਸੱਤ ਵਿਧਾਨ ਸਭਾ ਸੀਟਾਂ ’ਤੇ ਹੋਈਆਂ ਉਪ ਚੋਣਾਂ ਦੇ ਅੱਜ ਆਏ ਨਤੀਜੇ ਭਾਜਪਾ ਤੇ ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਲਈ ਰਲੇ-ਮਿਲੇ ਰਹੇ। ਭਾਜਪਾ ਨੇ ਤਿੰਨ ਸੀਟਾਂ ਅਤੇ ਵਿਰੋਧੀ ਪਾਰਟੀਆਂ ਕਾਂਗਰਸ, ਜੇਐੱਮਐੱਮ, ਟੀਐੱਮਸੀ ਤੇ ਸਮਾਜਵਾਦੀ ਪਾਰਟੀ ਨੇ ਇੱਕ-ਇੱਕ ਸੀਟ ’ਤੇ ਜਿੱਤ ਹਾਸਲ ਕੀਤੀ ਹੈ।ਪ੍ਰਾਪਤ ਹੋਏ ਚੋਣ ਨਤੀਜਿਆਂ ਅਨੁਸਾਰ ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਨੇ ਉੱਤਰ ਪ੍ਰਦੇਸ਼ ਦੀ ਘੋਸੀ ਤੇ ਝਾਰਖੰਡ ਦੀ ਦੁਮਰੀ ਵਿਧਾਨ ਸਭਾ ਸੀਟ ’ਤੇ ਜਿੱਤ ਹਾਸਲ ਕੀਤੀ ਜਿੱਥੇ ਇਸ ਨੇ ਕ੍ਰਮਵਾਰ ਸਮਾਜਵਾਦੀ ਪਾਰਟੀ ਤੇ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਨੂੰ ਹਮਾਇਤ ਕੀਤੀ। ਭਾਜਪਾ ਨੇ ਉੱਤਰਾਖੰਡ ਤੇ ਬਾਗੇਸ਼ਵਰ ਤੇ ਤ੍ਰਿਪੁਰਾ ਦੇ ਧਾਨਪੁਰ ’ਚ ਆਪਣੀ ਜਿੱਤ ਬਰਕਰਾਰ ਰੱਖੀ ਜਦਕਿ ਤ੍ਰਿਪੁਰਾ ਦੀ ਬੌਕਸਾਨਗਰ ਸੀਟ ਸੀਪੀਆਈ (ਐੱਮ) ਤੋਂ ਖੋਹ ਲਈ। ‘ੲਿੰਡੀਆ ਗੱਠਜੋੜ ਨੇ ਪੱਛਮੀ ਬੰਗਾਲ ਦੀ ਧੁਪਗੁਰੀ ਵਿਧਾਨ ਸਭਾ ਸੀਟ ’ਤੇ ਹੱਥ ਮਿਲਾਏ ਸੀ ਪਰ ਇਸ ਸੀਟ ’ਤੇ ਟੀਐੱਮਸੀ ਨੇ ਜਿੱਤ ਹਾਸਲ ਕੀਤੀ ਹੈ।’ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ, ‘ਮੈਂ ਉਨ੍ਹਾਂ ਲੋਕਾਂ ਨੂੰ ਵਧਾਈ ਦੇਣਾ ਚਾਹਾਂਗੀ ਜਿਨ੍ਹਾਂ ਨੇ ਉੱਪ ਚੋਣਾਂ ’ਚ ਭਾਜਪਾ ਨੂੰ ਹਰਾਇਆ। 5 ਸਤੰਬਰ ਨੂੰ ਹੋਈਆਂ ਸੱਤ ਵਿਧਾਨ ਸਭਾ ਹਲਕਿਆਂ ਦੀਆਂ ਉੱਪ ਚੋਣਾਂ ’ਚ ਭਾਜਪਾ ਨੂੰ ਚਾਰ ਸੀਟਾਂ ’ਤੇ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ‘ਇੰਡੀਆ’ ਲਈ ਵੱਡੀ ਜਿੱਤ ਹੈ।’

Total Views: 490 ,
Real Estate