ਸੱਥ’ ਦੀ ਰਣਮੀਕਜੋਤ ਕੌਰ ਬਣੀ ਉਪ-ਪ੍ਰਧਾਨ : NSUI ਦੇ ਜਤਿੰਦਰ ਸਿੰਘ ਬਣੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਦੇ ਪ੍ਰਧਾਨ

ਪੀਯੂ ਸਟੂਡੈਂਟਸ ਕੌਂਸਲ ਦੇ ਮੀਤ ਪ੍ਰਧਾਨ ਦੇ ਅਹੁਦੇ ’ਤੇ ਸੱਥ ਦੀ ਰਣਮੀਕਜੋਤ ਕੌਰ ਜੇਤੂ ਰਹੀ ਹੈ। ਰਣਮੀਕਜੋਤ ਕੌਰ 765 ਵੋਟਾਂ ਨਾਲ ਜੇਤੂ ਰਹੀ। ਸੰਯੁਕਤ ਸਕੱਤਰ ਦੇ ਅਹੁਦੇ ‘ਤੇ ਪੀ.ਯੂ.ਐਚ.ਐਚ. ਦੇ ਗੌਰਵ ਚਾਹਲ 103 ਵੋਟਾਂ ਨਾਲ ਜੇਤੂ ਰਹੇ ਹਨ। ਜਨਰਲ ਸਕੱਤਰ ਦੇ ਅਹੁਦੇ ਲਈ ਇਨਸੋ ਦੇ ਦੀਪਕ ਗੋਇਤ ਨੇ 1811 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ।

ਕਾਂਗਰਸ ਦੀ ਵਿਦਿਆਰਥੀ ਜਥੇਬੰਦੀ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ਼ ਇੰਡੀਆ (ਐਨ.ਐਸ.ਯੂ.ਆਈ.) ਨੇ ਬੁਧਵਾਰ ਨੂੰ ਪੰਜਾਬ ਯੂਨੀਵਰਸਿਟੀ ਦੀਆਂ ਵਿਦਿਆਰਥੀ ਕੌਂਸਲ ਚੋਣਾਂ ਵਿਚ ਪ੍ਰਧਾਨ ਦਾ ਅਹੁਦਾ ਜਿੱਤ ਲਿਆ ਹੈ।

Total Views: 181 ,
Real Estate