ਚੀਨ ਦੀ ਮਸ਼ਹੂਰ ਕੰਧ ਵਿਚ ਪਾੜ ਲਗਾਉਣ ਵਾਲੇ 2 ਗ੍ਰਿਫ਼ਤਾਰ

JCB  ਰਾਹੀਂ ਚੀਨ ਦੀ ਗ੍ਰੇਟ ਵਾਲ ਨੂੰ ਤੋੜਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ। ਸੁਰੱਖਿਆ ਅਧਿਕਾਰੀਆਂ ਨੇ ਇਸ ਮਾਮਲੇ ‘ਚ 2 ਲੋਕਾਂ ਨੂੰ ਹਿਰਾਸਤ ‘ਚ ਲਿਆ ਹੈ। ਰਾਜ ਪ੍ਰਸਾਰਕ ਸੀਸੀਟੀਵੀ ਦਾ ਹਵਾਲਾ ਦਿੰਦੇ ਹੋਏ, ਸੀਐਨਐਨ ਨੇ ਦੱਸਿਆ ਕਿ ਇਹ ਘਟਨਾ ਯਾਂਗਕਿਆਨਹੇ ਟਾਊਨਸ਼ਿਪ ਵਿੱਚ ਵਾਪਰੀ, ਜਿੱਥੇ ਗ੍ਰੇਟ ਵਾਲ ਵਿੱਚ ਇੱਕ ਪਾੜ ਪਾਇਆ ਗਿਆ। ਯੂਯੂ ਕਾਊਂਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਸ਼ਿਕਾਇਤ 24 ਅਗਸਤ ਨੂੰ ਮਿਲੀ ਸੀ, ਜਿਸ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਗਈ। ਦੋਵਾਂ ਨੇ ਰਸਤਾ ਛੋਟਾ ਕਰਨ ਲਈ ਸ਼ਾਰਟਕਟ ਬਣਾਉਣ ਲਈ ਖੁਦਾਈ ਮਸ਼ੀਨ ਨਾਲ ਕੰਧ ਤੋੜ ਦਿੱਤੀ। ਸੀਐਨਐਨ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਚੀਨ ਦੀ ਗ੍ਰੇਟ ਵਾਲ ਦਾ ਇੱਕ ਹਿੱਸਾ ਡੂੰਘਾ ਨੁਕਸਾਨਿਆ ਗਿਆ ਹੈ। ਇਸ ਮਾਮਲੇ ਦੀ ਸੋਸ਼ਲ ਮੀਡੀਆ ‘ਤੇ ਵੀ ਕਾਫੀ ਚਰਚਾ ਹੋ ਰਹੀ ਹੈ।
ਯੂਨੈਸਕੋ ਦੀ ਵਿਸ਼ਵ ਵਿਰਾਸਤ ਸਾਈਟਾਂ ਦੀ ਸੂਚੀ ਵਿੱਚ ਸ਼ਾਮਲ ਚੀਨ ਦੀ ਮਹਾਨ ਕੰਧ, ਨੂੰ ਇੱਕ ਸੂਬਾਈ ਸੱਭਿਆਚਾਰਕ ਅਵਸ਼ੇਸ਼ ਸਮਾਰਕ ਵਜੋਂ ਮਾਣਤਾ ਦਿੱਤੀ ਗਈ ਹੈ। ਚੀਨ ਦੀ ਮਹਾਨ ਦੀਵਾਰ ਨੂੰ 1987 ਵਿੱਚ ਯੂਨੈਸਕੋ ਦੀ ਵਿਸ਼ਵ ਵਿਰਾਸਤ ਸਥਾਨ ਦਾ ਦਰਜਾ ਦਿੱਤਾ ਗਿਆ ਸੀ।

Total Views: 229 ,
Real Estate