ਪੰਜਾਬ ਸਰਕਾਰ ਵਲੋਂ ਰਾਜ ਵਿੱਚ 19 ਡੀਐੱਸਪੀਜ਼ ਦੇ ਤਬਾਦਲੇ ਕੀਤੇ ਹਨ। ਬਦਲੇ ਅਧਿਕਾਰੀਆਂ ਵਿਚ ਮੌੜ ਮੰਡੀ ਦੇ 30 ਹਜ਼ਾਰ ਰੁਪਏ ਕਥਿਤ ਰਿਸ਼ਵਤ ਲੈਣ ਵਾਲੇ ਬਲਜੀਤ ਸਿੰਘ ਬਰਾੜ ਦੀ ਥਾਂ ਰਾਹੁਲ ਭਾਰਦਵਾਜ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਬਦਲ ਕੇ ਲਾਇਆ ਗਿਆ ਹੈ। ਇਸੇ ਤਰ੍ਹਾਂ ਮਾਨਸਾ ਦੇ ਕੁੱਝ ਦਿਨ ਪਹਿਲਾਂ ਹੀ ਆਏ ਡੀਐੱਸਪੀ ਮਨੌਜ ਗੌਰਸੀ ਨੂੰ ਬਦਲਕੇ ਸਬ ਡਵੀਜ਼ਨ ਸੰਗਰੂਰ ਰੂਰਲ ਲਾਇਆ ਗਿਆ ਹੈ, ਜਦੋਂ ਕਿ ਉਨ੍ਹਾਂ ਦੀ ਥਾਂ ਮਾਨਸਾ ਵਿਖੇ ਜਸਵੀਰ ਸਿੰਘ ਗਿੱਲ ਨੂੰ ਤਾਇਨਾਤ ਕੀਤਾ ਗਿਆ ਹੈ।
Total Views: 196 ,
Real Estate



















