ਭਾਰਤ ਦੀ ਪੁਲਾੜ ਏਜੰਸੀ ਇਸਰੋ ਦੇ ਤੀਜੇ ‘ਮੂਨ ਮਿਸ਼ਨ’ ਚੰਦਰਯਾਨ-3 ਦਾ ਲੈਂਡਰ ਮੌਡਿਊਲ ਅੱਜ ਸ਼ਾਮ ਨੂੰ ਚੰਨ ਤੇ ਉਤਰਨ ਦੀ ਕੋਸ਼ਿਸ਼ ਕਰੇਗਾ। ਮਿਸ਼ਨ ਦੇ ਸਫ਼ਲ ਹੋਣ ਨਾਲ ਭਾਰਤ ਧਰਤੀ ਦੇ ਇਕੋ-ਇਕ ਕੁਦਰਤੀ ਉਪਗ੍ਰਹਿ ਚੰਦ ਦੇ ਦੱਖਣੀ ਧਰੁਵ ਉਤੇ ਪੈਰ ਪਾਉਣ ਵਾਲਾ ਪਹਿਲਾ ਮੁਲਕ ਬਣ ਜਾਵੇਗਾ। ਹਾਲੇ ਤੱਕ ਇਸ ਖੇਤਰ ਵਿਚ ਕਿਸੇ ਨੇ ਵੀ ਲੈਂਡ ਨਹੀਂ ਕੀਤਾ। ਇਸ ਤੋਂ ਪਹਿਲਾਂ ਇਸਰੋ ਨੇ ਕਿਹਾ ਸੀ ਕਿ ਜੇਕਰ ਲੈਂਡਰ ਮੌਡਿਊਲ ਦਾ ਕੋਈ ਵੀ ਮਾਪਦੰਡ ਭਲਕੇ ਗੈਰ-ਸਾਧਾਰਨ ਪਾਇਆ ਗਿਆ ਤਾਂ ਲੈਂਡਿੰਗ ਨੂੰ 27 ਅਗਸਤ ਤੱਕ ਟਾਲੀ ਜਾ ਸਕਦੀ ਹੈ। ਚੰਦਰਯਾਨ-3 ਦੇ ਲੈਂਡਰ ਮੌਡਿਊਲ, ਜਿਸ ਵਿਚ ਲੈਂਡਰ ‘ਵਿਕਰਮ’ ਤੇ ਰੋਵਰ ‘ਪ੍ਰਗਯਾਨ’ ਸ਼ਾਮਲ ਹਨ, ਨੇ ਸ਼ਾਮ 6.04 (ਭਾਰਤੀ ਸਮੇਂ ਮੁਤਾਬਕ) ਚੰਦ ਦੇ ਧਰਾਤਲ ਉਤੇ ਲੈਂਡ ਕਰਨਾ ਹੈ। ਗੌਰਤਲਬ ਹੈ ਕਿ ਹਾਲ ਹੀ ਵਿਚ ਰੂਸ ਦਾ ਲੂਨਾ-25 ਸਪੇਸਕਰਾਫਟ ਚੰਦ ਉਤੇ ਸੌਫਟ ਲੈਂਡਿੰਗ ਕਰਦਿਆਂ ਨਸ਼ਟ ਹੋ ਗਿਆ ਸੀ।
Total Views: 245 ,
Real Estate


















