ਮੈਕਸੀਕੋ: ਗੋਲੀਬਾਰੀ ’ਚ ਭਾਰਤੀ ਨਾਗਰਿਕ ਦੀ ਮੌਤ

ਲੁਟੇਰਿਆਂ ਵੱਲੋ ਕੀਤੀ ਗੋਲੀਬਾਰੀ ’ਚ ਮੈਕਸੀਕੋ ਸਿਟੀ ਵਿਖੇ ਇਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਅਤੇ ਇਕ ਹੋਰ ਭਾਰਤੀ ਹੀ ਜ਼ਖ਼ਮੀ ਹੋਇਆ ਹੈ। ਘਟਨਾ ਸ਼ਨੀਵਾਰ ਨੂੰ ਹੋਈ ਅਤੇ ਹਮਲਾਵਰਾਂ ਨੇ ਭਾਰਤੀ ਨਾਗਰਿਕਾਂ ਤੋਂ 10 ਹਜ਼ਾਰ ਅਮਰੀਕੀ ਡਾਲਰ ਲੁੱਟ ਲਏ। ਭਾਰਤੀ ਨਾਗਰਿਕਾਂ ਦੀ ਅਜੇ ਪਛਾਣ ਜਨਤਕ ਨਹੀਂ ਕੀਤੀ ਗਈ ਹੈ। ਮੈਕਸੀਕੋ ’ਚ ਭਾਰਤੀ ਸਫ਼ਾਰਤਖ਼ਾਨੇ ਨੇ ਇਸ ਘਟਨਾ ’ਤੇ ਦੁੱਖ ਪ੍ਰਗਟਾਇਆ ਅਤੇ ਕਿਹਾ ਕਿ ਉਹ ਪੀੜਤਾਂ ਦੇ ਪ੍ਰਵਾਰ ਦੇ ਸੰਪਰਕ ’ਚ ਹਨ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਮੁਹਈਆ ਕਰਵਾ ਰਹੇ ਹਾਂ।

Total Views: 332 ,
Real Estate