ਤੁਰਕੀ ‘ਚ ਬੱਸ ਹਾਦਸੇ ਦੌਰਾਨ 12 ਯਾਤਰੀਆਂ ਦੀ ਮੌਤ

ਸੋਮਵਾਰ ਨੂੰ ਤੁਰਕੀ ਵਿੱਚ ਇੱਕ ਬੱਸ ਸੜਕ ਕਿਨਾਰੇ ਡੂੰਘੀ ਖੱਡ ਵਿੱਚ ਡਿੱਗ ਕੇ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ ਵਿਚ 12 ਯਾਤਰੀਆਂ ਦੀ ਮੌਤ ਹੋ ਗਈ ਅਤੇ 19 ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਮੱਧ ਤੁਰਕੀ ਦੇ ਯੋਜ਼ਗਾਟ ਸ਼ਹਿਰ ਨੇੜੇ ਵਾਪਰੀ। ਬੱਸ ਦਾ ਡਰਾਈਵਰ ਦਾ ਵਾਹਨ ਤੋਂ ਕੰਟਰੋਲ ਗੁਆ ਬੈਠਾ, ਜਿਸ ਕਾਰਨ ਇਹ ਉਲਟੀ ਲੇਨ ‘ਚ ਜਾ ਵੱਜੀ ਅਤੇ ਫਿਰ ਸੜਕ ਕਿਨਾਰੇ ਖੱਡ ‘ਚ ਜਾ ਡਿੱਗੀ। ਬੱਸ ਸਿਵਾਸ ਤੋਂ ਇਸਤਾਂਬੁਲ ਜਾ ਰਹੀ ਸੀ।

Total Views: 253 ,
Real Estate