ਅਮਰੀਕਾ ’ਚ ਘਰ ’ਚੋਂ ਭਾਰਤੀ ਜੋੜਾਂ ਉਨ੍ਹਾਂ ਦਾ ਬੱਚਾ ਮ੍ਰਿਤਕ ਮਿਲੇ

ਅਮਰੀਕਾ ਦੇ ਮੈਰੀਲੈਂਡ ਸੂਬੇ ਵਿਚ ਭਾਰਤੀ ਜੋੜਾ ਤੇ ਉਨ੍ਹਾਂ ਦਾ ਛੇ ਸਾਲਾ ਬੱਚਾ ਮ੍ਰਿਤ ਹਾਲਤ ਵਿੱਚ ਮਿਲੇ ਹਨ। ਪੁਲੀਸ ਮੁਤਾਬਕ ਇਹ ਕਤਲ-ਦੋਹਰੀ ਖੁਦਕੁਸ਼ੀ ਦਾ ਕੇਸ ਲੱਗਦਾ ਹੈ। ਪੀੜਤਾਂ ਦੀ ਪਛਾਣ ਯੋਗੇਸ਼ ਐੱਚ. ਨਾਗਾਰਾਜੱਪਾ(37), ਪ੍ਰਤਿਭਾ ਵਾਈ.ਅਮਰਨਾਥ(37) ਤੇ ਯਸ਼ ਹੋਨਾਲ (6) ਵਜੋਂ ਹੋਈ ਹੈ। ਪਰਿਵਾਰ ਪਿੱਛੋਂ ਕਰਨਾਟਕ ਨਾਲ ਸਬੰਧਤ ਦੱਸਿਆ ਜਾਂਦਾ ਹੈ। ਬਾਲਟੀਮੋਰ ਕਾਊਂਟੀ ਸਥਿਤ ਘਰ ’ਚੋਂ ਮਿਲੀਆਂ ਲਾਸ਼ਾਂ ’ਤੇ ਗੋਲੀਆਂ ਦੇ ਜ਼ਖ਼ਮ ਸਨ।

Total Views: 214 ,
Real Estate