ਇੱਕੋ ਹੀ ਮੋਬਾਇਲ ਨੰਬਰ ‘ਤੇ ਬਣੇ 7.5 ਲੱਖ ਲਾਭਪਾਤਰੀਆਂ ਦੇ ਕਾਰਡ !

ਭਾਰਤ ਦੇ ਕੰਪਟਰੋਲਰ ਅਤੇ ਆਡੀਟਰ ਜਨਰਲ (CAG) ਨੇ ਆਪਣੀ ਰਿਪੋਰਟ ਵਿੱਚ ਖੁਲਾਸਾ ਕੀਤਾ ਹੈ ਕਿ ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ (PMJAY) ਵਿੱਚ ਬਹੁਤ ਸਾਰੀਆਂ ਧੋਖਾਧੜੀਆਂ ਹੋਈਆਂ ਹਨ। ਜਿਸ ਵਿੱਚ ਸਭ ਤੋਂ ਵੱਡੀ ਗੜਬੜ ਲਾਭਪਾਤਰੀ ਪਛਾਣ ਪ੍ਰਣਾਲੀ (ਬੀ.ਆਈ.ਐੱਸ.) ਰਾਹੀਂ ਸਾਹਮਣੇ ਆਈ ਹੈ ਕਿ ਇਸ ਸਕੀਮ ਦੇ ਕਰੀਬ 7.50 ਲੱਖ ਲਾਭਪਾਤਰੀਆਂ ਦੇ ਮੋਬਾਈਲ ਨੰਬਰ ਇੱਕ ਹੀ ਸਨ।CAG ਦੀ ਵੈੱਬਸਾਈਟ ‘ਤੇ ਉਪਲਬਧ ਇਸ ਆਡਿਟ ਰਿਪੋਰਟ ਵਿੱਚ ਵੀ ਸੰਖਿਆਵਾਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਅਨੁਸਾਰ ਬੀ.ਆਈ.ਐੱਸ ਡੇਟਾ ਬੇਸ ਵਿੱਚ 7 ​​ਲੱਖ 49 ਹਜ਼ਾਰ 820 ਲਾਭਪਾਤਰੀ ਇੱਕੋ ਨੰਬਰ 9999999999 ਨਾਲ ਜੁੜੇ ਹੋਏ ਸਨ। ਇਨ੍ਹਾਂ ਤੋਂ ਇਲਾਵਾ 1.39 ਲੱਖ ਲਾਭਪਾਤਰੀ ਨੰਬਰ 8888888888 ਨਾਲ ਜੁੜੇ ਹੋਏ ਹਨ ਅਤੇ 96,046 ਲੋਕ 9000000000 ਨੰਬਰ ਨਾਲ ਜੁੜੇ ਹੋਏ ਹਨ।

Total Views: 170 ,
Real Estate