ਸ਼ਿਮਲਾ ਜ਼ਿਲ੍ਹੇ ਵਿੱਚ ਸੇਬਾਂ ਨਾਲ ਭਰੇ ਟਰੱਕਾਂ ਦੀ ਲਪੇਟ ਵਿੱਚ ਆਉਣ ਨਾਲ ਚਾਰ ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਨੇ ਦੱਸਿਆ ਕਿ ਸ਼ਿਮਲਾ ਜ਼ਿਲ੍ਹੇ ਦੇ ਛੈਲਾ ਇਲਾਕੇ ‘ਚ ਸੇਬਾਂ ਨਾਲ ਭਰੇ ਟਰੱਕ ਦੀ ਲਪੇਟ ‘ਚ ਆਉਣ ਨਾਲ ਦੋ ਵਿਅਕਤੀ ਮਾਰੇ ਗਏ। ਗਲਤੀ ਨਾਲ ਟਰੱਕ ਸਾਂਝ-ਰਾਜਗੜ੍ਹ ਰੋਡ ਦੀ ਬਜਾਏ ਛੈਲਾ ਬਾਜ਼ਾਰ ਵੱਲ ਮੋੜ ਲੈ ਕੇ ਬੇਕਾਬੂ ਹੋ ਗਿਆ। ਇਹ ਚਾਰ ਵਾਹਨਾਂ ਨਾਲ ਟਕਰਾਉਣ ਤੋਂ ਬਾਅਦ ਪਲਟ ਗਿਆ ਅਤੇ ਇਕ ਔਰਤ ਸਮੇਤ ਦੋ ਜਣੇ ਇਸ ਦੀ ਲਪੇਟ ਵਿਚ ਆ ਗਏ। ਇਸੇ ਦੌਰਾਨ ਸ਼ਿਮਲਾ ਕਸਬੇ ਦੇ ਬਾਹਰਵਾਰ ਢੱਲੀ ਨੇੜੇ ਥੀਓਗ ਤੋਂ ਸੇਬ ਲੈ ਕੇ ਆ ਰਹੇ ਇਕ ਹੋਰ ਟਰੱਕ ਦੇ ਡਰਾਈਵਰ ਦਾ ਵਾਹਨ ‘ਤੇ ਕੰਟਰੋਲ ਗਵਾ ਬੈਠਾ ਅਤੇ ਟਰੱਕ ਇਕ ਹੋਰ ਪਿਕਅੱਪ ਟਰੱਕ ’ਤੇ ਡਿੱਗ ਗਿਆ, ਜਿਸ ਕਾਰਨ ਦੋ ਮੌਤਾਂ ਹੋ ਗਈਆਂ।
Total Views: 144 ,
Real Estate



















