ਮੈਕਸੀਕੋ : ਬੱਸ ਖੱਡ ‘ਚ ਡਿੱਗਣ ਕਾਰਨ 6 ਭਾਰਤੀਆਂ ਸਮੇਤ 18 ਦੀ ਮੌਤ

ਮੈਕਸੀਕੋ ‘ਚ ਇਕ ਭਿਆਨਕ ਬੱਸ ਹਾਦਸੇ ‘ਚ ਘੱਟੋ-ਘੱਟ 18 ਲੋਕਾਂ ਦੀ ਮੌਤ ਹੋਈ ਹੈ। ਜਿੰਨ੍ਹਾਂ ਚੋਂ 6 ਭਾਰਤੀ ਸਨ। ਹਾਦਸੇ ‘ਚ 23 ਲੋਕ ਜ਼ਖਮੀ ਵੀ ਹੋਏ ਹਨ। ਇਹ ਹਾਦਸਾ ਉੱਤਰ-ਪੱਛਮੀ ਮੈਕਸੀਕੋ ਦੇ ਨਾਇਰਿਤ ਸੂਬੇ ‘ਚ ਵਾਪਰਿਆ ਹੈ। ਨਾਇਰਿਤ ਰਾਜ ਵਿੱਚ ਸਿਵਲ ਸੁਰੱਖਿਆ ਏਜੰਸੀ ਨੇ ਦੱਸਿਆ ਕਿ ਮਰਨ ਵਾਲਿਆਂ ਵਿੱਚ ਤਿੰਨ ਨਾਬਾਲਗ ਵੀ ਸ਼ਾਮਿਲ ਸਨ। ਹਾਦਸੇ ਦੇ ਸਮੇਂ ਬੱਸ ਵਿੱਚ 40 ਦੇ ਕਰੀਬ ਲੋਕ ਸਵਾਰ ਸਨ। ਬੱਸ ਮੈਕਸੀਕੋ ਸਿਟੀ ਤੋਂ ਟਿਜੁਆਨਾ ਵੱਲ ਉੱਤਰ-ਪੱਛਮ ਵੱਲ ਜਾ ਰਹੀ ਸੀ, ਜੋ ਸੈਨ ਡਿਏਗੋ ਦੀ ਸਰਹੱਦ ਨਾਲ ਲੱਗਦੀ ਹੈ। ਬਹੁਤ ਸਾਰੇ ਪ੍ਰਵਾਸੀ ਉੱਥੋਂ ਅਮਰੀਕਾ ਵਿੱਚ ਸ਼ਰਨ ਲੈਣ ਦੀ ਕੋਸ਼ਿਸ਼ ਕਰਦੇ ਹਨ। ਸਿਵਲ ਪ੍ਰੋਟੈਕਸ਼ਨ ਏਜੰਸੀ ਨੇ ਕਿਹਾ, ‘ਜ਼ਿਆਦਾਤਰ ਯਾਤਰੀ ਵਿਦੇਸ਼ੀ ਹਨ ਅਤੇ ਭਾਰਤ, ਡੋਮਿਨਿਕਨ ਰੀਪਬਲਿਕ ਅਤੇ ਅਫਰੀਕੀ ਮਹਾਦੀਪ ਵਰਗੇ ਦੇਸ਼ਾਂ ਤੋਂ ਆਏ ਹਨ, ਜਿਨ੍ਹਾਂ ‘ਚੋਂ ਕੁਝ ਅਮਰੀਕਾ ‘ਚ ਦਾਖਲ ਹੋਣ ਲਈ ਟਿਜੁਆਨਾ ਜਾ ਰਹੇ ਸਨ।

Total Views: 295 ,
Real Estate