UK ਦੇ ਪ੍ਰਧਾਨ ਮੰਤਰੀ ਦਾ ਘਰ ਪ੍ਰਦਰਸ਼ਨਕਾਰੀਆਂ ਨੇ ਕਾਲੇ ਕੱਪੜੇ ਨਾਲ ਢੱਕਿਆ

ਪ੍ਰਦਰਸ਼ਕਾਰੀਆਂ ਵੱਲੋਂ ਉੱਤਰੀ ਇੰਗਲੈਂਡ ਵਿੱਚ ਸਥਿਤ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਦੇ ਘਰ ਨੂੰ ਕਾਲੇ ਕੱਪੜੇ ਨਾਲ ਢੱਕ ਦਿੱਤਾ ਗਿਆ। ਇਸ ਦੌਰਾਨ ਪੁਲੀਸ ਨੇ ਚਾਰ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਪ੍ਰਦਰਸ਼ਨਕਾਰੀ ਹਾਲ ਹੀ ਵਿੱਚ ਉੱਤਰੀ ਸਮੁੰਦਰੀ ਤੇਲ ਤੇ ਗੈਸ ਡ੍ਰਿਲਿੰਗ ਦੇ ਵਿਸਥਾਰ ਕਰਨ ਨੂੰ ਸੂਨਕ ਵੱਲੋਂ ਸਮਰਥਨ ਦਿੱਤੇ ਜਾਣ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਸਨ। ਇਸ ਰੋਸ ਪ੍ਰਦਰਸ਼ਨ ਦੌਰਾਨ ਗਰੀਨਪੀਸ ਦੇ ਕਾਰਕੁਨ ਨੌਰਥ ਯਾਰਕਸ਼ਾਇਰ ਦੇ ਰਿਚਮੰਡ ਵਿੱਚ ਸਥਿਤ ਸੂਨਕ ਦੇ ਘਰ ਦੀ ਛੱਤ ’ਤੇ ਚੜ੍ਹ ਗਏ ਅਤੇ ਉਨ੍ਹਾਂ 200 ਵਰਗ ਮੀਟਰ ਦੇ ਕਾਲੇ ਕੱਪੜੇ ਨਾਲ ਘਰ ਦੇ ਇਕ ਪਾਸੇ ਨੂੰ ਢੱਕ ਦਿੱਤਾ।

Total Views: 194 ,
Real Estate