ਕੈਨੇਡਾ ‘ਚ ਲੋਕ ਚੌਲ ਖਰੀਦਣ ਲਈ ਕਿਉਂ ਭੱਜੇ ਸਟੋਰਾਂ ਵੱਲ ?

ਭਾਰਤ ਨੇ ਗੈਰ-ਬਾਸਮਤੀ ਸਫੈਦ ਚਾਵਲ ਉਤਪਾਦਾਂ ਦੇ ਨਿਰਯਾਤ ‘ਤੇ ਪਾਬੰਦੀ ਲਗਾ ਦਿੱਤੀ ਹੈ।ਜਿਸ ‘ਤੋਂ ਬਾਅਦ ਭਾਰਤ ਤੋਂ ਬਾਹਰ ਲੋਕਾਂ ‘ਚ ਚੌਲ ਖਰੀਦਣ ਦੀ ਹਫੜਾ-ਦਫੜੀ ਦੇਖੀ ਗਈ। ਕੈਨੇਡਾ ‘ਚ ਲੋਕ ਸਟੋਰਾਂ ਵੱਲ ਨੂੰ ਭੱਜੇ ਜਿੱਥੇ ਇਕ ਸਟੋਰ ‘ਚ ਵੀ ਭਾਰੀ ਤਦਾਦ ‘ਚ ਲੋਕ ਇਕਠੇ ਹੋ ਗਏ । ਇਹ ਖਰੀਦਦਾਰੀ ਘਬਰਾਹਟ ਵਿੱਚ ਆ ਕੇ ਕੀਤੀ ਗਈ । ਜਿਹੜਾ ਸਟੌਕ ਤਿੰਨ ਜਾਂ ਚਾਰ ਹਫਤਿਆਂ ਵਿੱਚ ਵਿਕਦਾ ਸੀ ਉਹ ਦੋ ਕੁ ਦਿਨਾਂ ਵਿੱਚ ਹੀ ਵਿਕ ਗਿਆ ਹੈ।ਸਟੋਰ ‘ਚ ਥੋੜ੍ਹੇ ਸਮੇਂ ਲਈ ਕੁੱਝ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ ਤੇ ਹਰ ਪਰਿਵਾਰ ਨੂੰ ਚੌਲਾਂ ਦਾ ਇੱਕ ਬੈਗ ਖਰੀਦਣ ਦੀ ਇਜਾਜ਼ਤ ਦਿੱਤੀ ਗਈ। ਪਿਛਲੇ ਸਾਲ ਵੀ ਭਾਰਤ ਵੱਲੋਂ ਇਸ ਤਰ੍ਹਾਂ ਦੀ ਪਾਬੰਦੀ ਲਾਈ ਗਈ ਸੀ। ਜਿਹੜੀ ਇੱਕ ਮਹੀਨਾ ਚੱਲੀ ਸੀ

Total Views: 194 ,
Real Estate