UK: ਕਿੰਗ ਦੇ ਨਾਂ ਨਾਲ ਜਾਰੀ ਕੀਤੇ ਗਏ ਬਿਟਿਸ਼ ਪਾਸਪੋਰਟ

ਇੰਗਲੈਂਡ ਵਿਚ ਕਿੰਗ ਚਾਰਲਸ ਦੇ ਨਾਂ ‘ਤੇ ਜਾਰੀ ਕੀਤੇ ਗਏ ਪਹਿਲੇ ਬ੍ਰਿਟਿਸ਼ ਪਾਸਪੋਰਟ ਇਸ ਹਫ਼ਤੇ ਜਾਰੀ ਕੀਤੇ ਹੋ ਰਹੇ ਹਨ। ਪਹਿਲਾਂ ਇਹ ਪਾਸਪੋਰਟ ਮਰਹੂਮ “ਮਹਾਰਾਣੀ ਐਲਿਜ਼ਾਬੈਥ ਦੋਇਮ ਦੇ ਨਾਂ ਨਾਲ ‘ਹਰ ਮੈਜੇਸਟੀ ਨਾਂ ਲਿਖੇ ਵਾਲੇ ਸਨ ਅਤੇ ਹੁਣ ਨਵੇਂ ਪਾਸਪੋਰਟਾਂ ’ਤੇ ‘ਹਿਜ਼ ਮੈਜੇਸਟੀ’ ‘ਸ਼ਬਦ ਦੀ ਵਰਤੋਂ ਹੋਵੇਗੀ। ਮਰਹੂਮ ਮਹਾਰਾਣੀ ਦੇ ਨਾਂ ’ਤੇ ਇਸ ਸਾਲ ਪਹਿਲਾਂ ਹੀ 50 ਲੱਖ ਪਾਸਪੋਰਟ ਜਾਰੀ ਕੀਤੇ ਜਾ ਚੁੱਕੇ ਹਨ। ਪਾਸਪੋਰਟਾਂ ’ਤੇ ‘ਹਿਜ ਮੈਜੇਸਟੀ’ ਆਖਰੀ ਵਾਰ ਕਿੰਗ ਜਾਰਜ 6ਵੇਂ ਦੇ ਰਾਜ ਦੌਰਾਨ ਲਿਖਿਆ ਜਾਂਦਾ ਸੀ। ਅਗਲੇ ਸਾਲ ਤੋਂ ਬੈਂਕ ਨੋਟ ਬਦਲਣੇ ਸ਼ੁਰੂ ਹੋ ਜਾਣਗੇ। ਪੁਰਾਣੇ ਪਾਸਪੋਰਟ ਉਦੋਂ ਤੱਕ ਚੱਲਦੇ ਰਹਿਣਗੇ ਜਦ ਤੱਕ ਉਨ੍ਹਾਂ ਦੀ ਮਿਆਦ ਪੁੱਗਣ ਦੀ ਮਿਤੀ ਖ਼ਤਮ ਨਹੀਂ ਹੋ ਜਾਂਦੀ।

Total Views: 147 ,
Real Estate