ਗੁਜਰਾਤ ਦੇ ਅਹਿਮਦਾਬਾਦ ਵਿੱਚ ਬੁੱਧਵਾਰ ਦੇਰ ਰਾਤ ਇਸਕਨ ਬ੍ਰਿਜ ‘ਤੇ ਇੱਕ ਤੇਜ਼ ਰਫਤਾਰ ਜੈਗੁਆਰ ਨੇ ਲਗਭਗ 25 ਲੋਕਾਂ ਨੂੰ ਦਰੜ ਦਿੱਤਾ। ਹਾਦਸੇ ‘ਚ 9 ਲੋਕਾਂ ਦੀ ਮੌਤ ਹੋ ਗਈ ਜਦਕਿ 15 ਦੇ ਜ਼ਖਮੀ ਹੋ ਗਏ ਹਨ। ਮ੍ਰਿਤਕਾਂ ‘ਚ ਇਕ ਪੁਲਿਸ ਕਾਂਸਟੇਬਲ ਅਤੇ ਇਕ ਹੋਮਗਾਰਡ ਵੀ ਸ਼ਾਮਲ ਹੈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਲੋਕ 30 ਫੁੱਟ ਦੂਰ ਤੱਕ ਜਾ ਡਿੱਗੇ। ਪੁਲਿਸ ਅਨੁਸਾਰ ਮਹਿੰਦਰਾ ਥਾਰ ਕਾਰ ਓਵਰਬ੍ਰਿਜ ‘ਤੇ ਪਿੱਛੇ ਤੋਂ ਇੱਕ ਡੰਪਰ ਟਰੱਕ ਨਾਲ ਟਕਰਾ ਗਈ। ਇਸ ਨੂੰ ਦੇਖਣ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ। ਉਦੋਂ ਹੀ ਰਾਜਪਥ ਕਲੱਬ ਤੋਂ 160 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਆ ਰਹੀ ਇੱਕ ਜੈਗੁਆਰ ਨੇ ਭੀੜ ਨੂੰ ਕੁਚਲ ਦਿੱਤਾ।
Total Views: 153 ,
Real Estate



















