ਬਾਰਾਤੀਆਂ ਨੂੰ ਲੈ ਕੇ ਜਾ ਰਹੀ ਬੱਸ ਨਹਿਰ ’ਚ ਡਿੱਗਣ ਕਾਰਨ 7 ਮੌ*ਤਾਂ

ਆਂਧਰਾ ਪ੍ਰਦੇਸ਼ ਦੇ ਪ੍ਰਕਾਸ਼ਮ ਜ਼ਿਲ੍ਹੇ ਵਿੱਚ ਦੇਰ ਰਾਤ ਬਾਰਾਤੀਆਂ ਲੈ ਕੇ ਜਾ ਰਹੀ ਬੱਸ ਨਹਿਰ ਵਿੱਚ ਡਿੱਗਣ ਕਾਰਨ ਸੱਤ ਵਿਅਕਤੀਆਂ ਦੀ ਮੌ*ਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਪੁਲੀਸ ਮੁਤਾਬਕ ਇਹ ਹਾਦਸਾ ਦਾਰਸੀ ਦੇ ਬਾਹਰਵਾਰ ਉਸ ਸਮੇਂ ਵਾਪਰਿਆ, ਜਦੋਂ ਆਂਧਰਾ ਪ੍ਰਦੇਸ਼ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ 45 ਬਾਰਾਤੀਆਂ ਨੂੰ ਲੈ ਕੇ ਜਾ ਰਹੀ ਸੀ ਤੇ ਨਹਿਰ ਵਿੱਚ ਡਿੱਗ ਗਈ। ਮਰ*ਨ ਵਾਲਿਆਂ ਵਿੱਚ ਪੰਜ ਔਰਤਾਂ, ਇਕ ਪੁਰਸ਼ ਅਤੇ ਛੇ ਸਾਲਾ ਬੱ’ਚੀ ਸ਼ਾਮਲ ਹੈ।

Total Views: 219 ,
Real Estate