
ਭਾਰੀ ਮੀਂਹ ਕਾਰਨ ਦੋਰਾਹਾ ਇਲਾਕਾ ਜਲ-ਥਲ ਨਜ਼ਰ ਆ ਰਿਹਾ ਹੈ। ਪਹਾੜਾਂ ‘ਤੇ ਪੈਂਦੇ ਮੀਂਹ ਕਾਰਨ ਦੋਰਾਹਾ ਨੇੜਿਓਂ ਲੰਘਦੀ ਨਹਿਰ ਸਰਹਿੰਦ ਕੰਢਿਆਂ ਤੱਕ ਭਰ ਕੇ ਚੱਲ ਰਹੀ ਹੈ। ਇਸ ਕੰਢੇ ਭਾਰਤੀ ਫ਼ੌਜ ਦੀਆਂ ਵੱਖ-ਵੱਖ ਟੁੱਕੜੀਆਂ ਕਿਸ਼ਤੀਆਂ ਦਾ ਪੁਲ ਬਣਾਉਣ ਦੀ ਸਮੇਂ ਸਮੇਂ ਟ੍ਰੇਨਿੰਗ ਕਰਦੀਆਂ ਰਹਿੰਦੀਆਂ ਹਨ। ਇਕ ਜਗ੍ਹਾ ਤੋਂ ਲਹਿਰ ਦਾ ਕੰਢਾ ਭੰਨ ਕੇ ਕਿਸ਼ਤੀਆਂ ਨਹਿਰ ਵਿਚ ਤਾਰਨ ਲਈ ਰਸਤਾ ਬਣਾਇਆ ਹੋਇਆ ਹੈ। ਉਸ ਥਾਂ ਤੋਂ ਨਹਿਰ ਵਿਚ ਵਧਿਆ ਪਾਣੀ ਬਾਹਰ ਹੋ ਤੁਰਿਆ, ਜੋ ਕਿ ਇਸ ਦੇ ਨੇੜੇ ਆਪਣੀ ਡਿਊਟੀ ਦੇ ਰਹੇ ਫ਼ੌਜੀ ਸੰਤਰੀ ਦੀ ਨਜ਼ਰ ਪੈ ਗਿਆ, ਜਿਸ ਦਾ ਪਤਾ ਲੱਗਣ ‘ਤੇ ਫ਼ੌਜ, ਪੁਲਿਸ, ਪਿੰਡ ਤੇ ਸ਼ਹਿਰ ਦੇ ਲੋਕਾਂ ਨੇ ਭਾਰੀ ਜੱਦੋ-ਜਹਿਦ ਕਰਕੇ ਬੰਦ ਕੀ ਦਿੱਤਾ। ਸਮਾਂ ਰਹਿੰਦੇ ਨਹਿਰ ਵਿਚ ਪਿਆ ਇਹ ਪਾੜ ਬੰਦ ਕਰਨ ਨਾਲ ਭਾਰੀ ਤਬਾਹੀ ਤੋਂ ਬਚਾਅ ਹੋ ਗਿਆ।
Total Views: 222 ,
Real Estate
















