ਟੈਸਲਾ ਕਾਰਾਂ ਨੂੰ ਹੀ ਅੱਗਾਂ ਕਿਉਂ ਲੱਗਦੀਆਂ ਨੇ..?


ਟੈਸਲਾ ਕਾਰ ਜਿਹੜੀ ਕਿ ਇੱਕ ਬੈਟਰੀਆਂ ਤੇ ਚੱਲਣ ਵਾਲੀ ਬੜੀ ਹਰਮਨ ਪਿਆਰੀ ਕਾਰ ਹੈ। ਪਰ ਜਿਸ ਤਰੀਕੇ ਨਾਲ ਪਿਛਲੇ ਕੁਝ ਸਮੇਂ ਦੌਰਾਨ ਇਹ ਕਾਰਾ ਅੱਗ ਦੇ ਗੋਲੇ ਬਣ ਰਹੀਆਂ ਹਨ, ਇਹ ਸਾਰੇ ਇਲੈਕਟ੍ਰਕ ਕਾਰ ਲਵਰਜ਼ ਲਈ ਇੱਕ ਚਿੰਤਾ ਦਾ ਵਿਸ਼ਾ ਜ਼ਰੂਰ ਬਣਿਆ ਹੋਇਆ ਹੈ। ਪਿਛਲੇ ਦਿਨੀਂ ਬੇਏਰੀਏ ਦੇ ਸ਼ਹਿਰ ਸੈਂਟਾਕਲਾਰਾ ਵਿਖੇ ਇੱਕ ਸੜਕ ਤੇ ਜਾ ਰਹੀ ਟੈਸਲਾ ਕਾਰ ਨੂੰ ਅਚਾਨਕ ਅੱਗ ਲੱਗ ਗਈ, ਜਿਸ ਵਿੱਚੋਂ ਬਾਰਾਂ ਸਾਲ ਦੀ ਬੱਚੀ ਤੇ ਉਸਦੀ ਮਾਤਾ ਮਸਾਂ ਹੀ ਬਚਕੇ ਬਾਹਰ ਨਿਕਲੀਆ। ਜਾਣਕਾਰੀ ਮੁਤਾਬਕ ਜਦੋਂ ਕਾਰ ਸੜਕ ਤੇ ਜਾ ਰਹੀ ਸੀ ਤਾਂ ਅਚਾਨਕ ਕਾਰ ਵਿੱਚੋਂ ਅਜੀਬ ਜਿਹੀ ਅਵਾਜ ਆਉਣ ਲੱਗੀ, ਅਤੇ ਕਾਰ ਵਿੱਚੋਂ ਇੱਕ ਵੱਖਰੀ ਜਿਹੀ ਸਮਿੱਲ ਆਉਣ ਲੱਗੀ। ਮਾਂਵਾਂ ਧੀਆਂ ਨੇ ਗੱਡੀ ਰੋਕੀ ਅਤੇ ਗੱਡੀ ਵਿੱਚੋਂ ਬਾਹਰ ਉੱਤਰਕੇ ਗੱਡੀ ਚਿੱਕ ਕਰਨ ਲਗੀਆਂ, ਜਲਦੀ ਹੀ ਗੱਡੀ ਨੂੰ ਅੱਗ ਲੱਗ ਗਈ ਅਤੇ ਸਕਿੰਟਾਂ ਵਿੱਚ ਟੈਸਲਾ ਕਾਰ ਸੜਕੇ ਸਵਾਹ ਹੋ ਗਈ। ਇਸੇ ਤਰਾਂ ਦੀ ਇੱਕ ਘਟਨਾ ਸੈਕਰਮੈਂਟੋ ਦੇ ਭੈਣ-ਭਰਾ ਨਾਲ ਹਾਈਵੇਅ 99 ਤੇ ਵਾਪਰੀ, ਤੇ ਓਹ ਵੀ ਵਾਲ ਵਾਲ ਬਚ ਗਏ, ਉਸ ਕਾਰ ਦੀਆਂ ਬੈਟਰੀਆਂ ਵਿੱਚ ਪੈਂਦੇ ਧਮਾਕਿਆਂ ਅਤੇ ਅੱਗ ਦੀਆਂ ਲਪਟਾਂ ਵਿੱਚ ਘਿਰੀ ਕਾਰ ਦੀ ਵੀਡੀਓ ਸ਼ੋਸ਼ਲ ਮੀਡੀਏ ਤੇ ਬੜੀ ਵਾਇਰਲ ਹੋਈ ਸੀ। ਇਸੇ ਤਰੀਕੇ ਪਿੱਛੇ ਜਿਹੇ ਇੱਕ ਘਟਨਾਂ ਟੈਕਸਾਸ ਦੇ ਆਸਟਿਨ ਸ਼ਹਿਰ ਵਿੱਚ ਵਾਪਰੀ ਜਿੱਥੇ ਇੱਕ ਟੈਸਲਾ ਕਾਰ ਇੱਕ ਖੰਭੇ ਨਾਲ ਟਕਰਾਉਣ ਤੋਂ ਬਾਅਦ ਸੜਕੇ ਸਵਾਹ ਹੋ ਗਈ, ਲੱਕਲੀ ਟੀਨਏਜਰ ਬੁਆਏ ਬਚ ਗਿਆ ਸੀ। ਇਸ ਕਾਰ ਦੀ ਅੱਗ ਬਚਾਉਣ ਲਈ ਚਾਰ ਫਾਇਰ ਇੰਜਣਾਂ ਨੇ ਤਕਰੀਬਨ 45 ਮਿੰਟ ਜਦੋ ਜਹਿਦ ਕੀਤੀ। ਪਰ ਟੈਸਲਾ ਕਾਰਾਂ ਨੂੰ ਅੱਗ ਲੱਗਣ ਦਾ ਕਿੱਸਾ ਏਥੇ ਖਤਮ ਨਹੀ ਹੋਇਆ, ਕੁਝ ਦਿਨ ਪਹਿਲਾ ਕੈਲੀਫੋਰਨੀਆ ਦੇ ਟਰੇਸੀ ਸ਼ਹਿਰ ਵਿੱਚ ਇੱਕ ਟੈਸਲਾ ਕਾਰ ਦੁਰਘਟਨਾਂ ਉਪਰੰਤ ਅੱਗ ਫੜ ਗਈ, ਅਤੇ ਇਸ ਵਿੱਚ ਸਵਾਰ ਅਰਵਿੰਦ ਰਾਮ ਅਤੇ ਅਮਰੀਕ ਸਿੰਘ ਪਹਿਲਾਂ ਵਾਲੇ ਪੀੜਤਾਂ ਜਿੰਨੇ ਲੱਕੀ ਨਹੀ ਸਨ, ਅਤੇ ਟੈਸਲਾ ਕਾਰ ਦੀ ਅੱਗ ਵਿੱਚ ਸੜਕੇ ਦੋਵੇਂ ਨੌਜਵਾਨ ਮੌਤ ਦੇ ਮੂੰਹ ਜਾ ਪਏ। ਸਵ. ਅਮਰੀਕ ਸਿੰਘ ਜਿਹੜਾ ਕਿ ਪੰਜਾਬ ਦੇ ਜ਼ਿਲ੍ਹੇ ਮੁਕਤਸਰ ਸਹਿਬ ਦੇ ਪਿੰਡ ਵਾਂਦਰ ਜਟਾਣਾ ਨੂੰ ਬਲੌਂਗ ਕਰਦਾ ਸੀ। ਇਹ ਪੈਂਤੀ ਸਾਲਾ ਚੋਬਰ ਮਾਪਿਆ ਦਾ ਹੋਰਹਾਰ ਇਕਲੌਤਾ ਪੁੱਤ ਸੀ ‘ਤੇ ਕਿੱਤੇ ਦੇ ਤੌਰ ਤੇ ਇੰਜਨੀਅਰ ਸੀ। ਪੰਜਾਬ ਤੋਂ ਇਸ ਨੌਜਵਾਨ ਨੇ ਭਾਈ ਮਹਾਂ ਸਿੰਘ ਕਾਲਜ ਮੁਕਤਸਰ ਸਹਿਬ ਤੋਂ ਇੰਜਨੀਅਰਿੰਗ ਕੀਤੀ ਹੋਈ ਸੀ, ਅਤੇ ਅਮਰੀਕਾ ਵਿੱਚ ਨਾਮੀ ਬੈਂਕ ਵੈਲਸਫਾਰਗੋ ਵਿੱਚ ਬਤੌਰ ਸੀਨੀਅਰ ਵਿਬ-ਡਵੈਲਪਰ ਸੇਵਾਵਾ ਨਿਭਾ ਰਿਹਾ ਸੀ। ਇਹ ਨੌਜਵਾਨ ਸਿਟੀ ਆਫ ਟਰੇਸੀ ਦੀ ਰਾਜਨੀਤੀ ਵਿੱਚ ਵੀ ਕਾਫੀ ਸਰਗਰਮ ਰਹਿੰਦਾ ਸੀ। ਹਸਮੁਖ ਸੁਭਾਅ ਦਾ ਮਾਲਕ ਸਵ. ਅਮਰੀਕ ਸਿੰਘ ਹਰ ਵਕਤ ਨਿਸਕਾਮ ਸੇਵਾ ਜ਼ਰੀਏ ਭਾਈਚਾਰੇ ਦੇ ਕੰਮ ਆਉਣ ਨੂੰ ਤੱਤਪਰ ਰਹਿੰਦਾ ਸੀ। ਰੀਅਲ ਸਟੇਟ ਦਾ ਲਾਇਸੰਸ ਹੋਣ ਦੇ ਬਾਵਜੂਦ ਇਹ ਧੰਦਾ ਉਸਨੇ ਇਸ ਲਈ ਨਹੀਂ ਅਪਣਾਇਆ ਕਿ ਕੱਲ ਨੂੰ ਕੋਈ ਉਸਨੂੰ ਇਹ ਨਾ ਕਹਿ ਸਕੇ ਕਿ ਇਸ ਧੰਦੇ ਦਾ ਲਾਹਾ ਇਸਨੇ ਆਪਣੇ ਰਾਜਨੀਤਕ ਜੀਵਨ ਨੂੰ ਸਫਲ ਬਣਾਉਣ ਲਈ ਲਿਆ। ਇਸ ਨੌਜਵਾਨ ਦਾ ਸੁਪਨਾ ਸੀ ਕਿ ਟਰੇਸੀ ਸ਼ਹਿਰ ਵਿੱਚ ਕੈਲ ਸਟੇਟ ਯੂਨੀਵਰਸਿਟੀ ਆਵੇ ‘ਤਾਂ ਜੋ ਟਰੇਸੀ ਸ਼ਹਿਰ ਅਤੇ ਆਸ ਪਾਸ ਦੇ ਬੱਚਿਆਂ ਨੂੰ ਹਾਇਅਰ ਐਜੂਕੇਸ਼ਨ ਲਈ ਦੂਰ ਦੁਰਾਡੇ ਨਾ ਜਾਣਾ ਪਵੇ। ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀ, ਜਦੋ ਇਹ ਆਪਣੇ ਦੋਸਤ ਅਰਵਿੰਦ ਰਾਮ ਨਾਲ ਉਸਦੀ ਨਵੀ ਖ਼ਰੀਦੀ ਟੈਸਲਾ ਕਾਰ ਵਿੱਚ ਜਾ ਰਿਹਾ ਸੀ ਤਾਂ ਇੱਕ ਦੁਰਘਟਨਾਂ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ ਅਤੇ ਸਕਿੰਟਾਂ ਵਿੱਚ ਹੀ ਕਾਰ ਸੜਕੇ ਸਵਾਹ ਹੋ ਗਈ, ਅਤੇ ਦੋਵੇਂ ਨੌਜਵਾਨ ਕਾਰ ਦੇ ਵਿੱਚੇ ਸੜਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ।
ਟੈਸਲਾ ਕਾਰ ਬੈਟਰੀਆਂ ਤੇ ਚੱਲਦੀ ਹੈ, ਇਸ ਦੇ ਬੈਟਰੀ ਸਿਸਟਮ ਨੂੰ ਸਮਝਣਾ ਹੋਵੇ ਤਾਂ ਇਉਂ ਕਹਿ ਲਓ ਇੱਕ ਇਲੈਕਟ੍ਰਿਕ ਵਾਹਨ, ਬੈਟਰੀ ਪੈਕ ਹਜ਼ਾਰਾਂ ਛੋਟੇ ਲਿਥੀਅਮ-ਆਇਨ ਸੈੱਲਾਂ ਦਾ ਬਣਿਆ ਹੁੰਦਾ ਹੈ। ਇੱਕ ਸਿੰਗਲ ਸੈੱਲ ਇੱਕ ਥੈਲੀ ਜਾਂ ਸਿਲੰਡਰ ਵਰਗਾ ਦਿਖਾਈ ਦਿੰਦਾ ਹੈ, ਅਤੇ ਉਹ ਰਸਾਇਣਕ ਹਿੱਸਿਆਂ ਨਾਲ ਭਰਿਆ ਹੁੰਦਾ ਹੈ ਜੋ ਬੈਟਰੀ ਨੂੰ ਊਰਜਾ ਸਟੋਰ ਕਰਨ ਦੇ ਯੋਗ ਬਣਾਉਂਦੇ ਹਨ। ਇੱਕ ਐਨੋਡ, ਇੱਕ ਕੈਥੋਡ, ਅਤੇ ਇੱਕ ਤਰਲ ਇਲੈਕਟ੍ਰੋਲਾਈਟ ਸੈੱਲਾਂ ਨੂੰ ਇੱਕ ਬੈਟਰੀ ਪੈਕ ਵਿੱਚ ਇਕੱਠਾ ਕੀਤਾ ਜਾਂਦਾ ਹੈ, ਜੋ ਕਿ ਬਹੁਤ ਮਜ਼ਬੂਤ ​​​​ਸਮੱਗਰੀ, ਜਿਵੇਂ ਕਿ ਟਾਈਟੇਨੀਅਮ ਵਿੱਚ ਘਿਰਿਆ ਹੁੰਦਾ ਹੈ, ਅਤੇ ਉਸ ਬੈਟਰੀ ਪੈਕ ਨੂੰ ਆਮ ਤੌਰ ‘ਤੇ ਵਾਹਨ ਦੇ ਅੰਡਰਕੈਰੇਜ ਨਾਲ ਜੋੜਿਆ ਜਾਂਦਾ ਹੈ। ਇਸ ਤਰਾਂ ਦੀ ਬਣਤਰ ਬੈਟਰੀ ਨੂੰ ਐਕਸੈਸ ਕਰਨਾ ਲਗਭਗ ਅਸੰਭਵ ਕਰ ਦਿੰਦੀ ਹੈ, ਅਤੇ ਇਸ ਦੀ ਬਣਤਰ ਬੜੀ ਮਜ਼ਬੂਤ ਬਣਾਈ ਜਾਂਦੀ ਹੈ ਤਾਂ ਜੋ ਭਿਆਨਕ ਐਕਸੀਡੈਂਟਾ ਦੌਰਾਨ ਵੀ ਬੈਟਰੀਆਂ ਸੁਰੱਖਿਅਤ ਰਹਿਣ, ਪਰ ਐਨੀ ਮਜ਼ਬੂਤੀ ਦੇ ਬਾਵਜੂਦ ਵਾਰ ਵਾਰ ਅੱਗ ਲੱਗਣ ਦੀਆਂ ਘਟਨਾਵਾਂ ਟੈਸਲਾ ਦੇ ਡਿਜ਼ਾਈਨ ਤੇ ਸਵਾਲੀਆ ਚਿੰਨ ਜ਼ਰੂਰ ਲਾਉਂਦੀਆਂ ਨੇ..? ਟਰੇਸੀ ਵਾਲੇ ਐਕਸੀਡੈਂਟ ਦੌਰਾਨ ਜਿੱਥੇ ਮਾਪਿਆ ਨੇ ਆਪਣੇ ਲਾਡਲੇ ਬੇਟੇ ਅਮਰੀਕ ਸਿੰਘ ਨੂੰ ਖੋਇਆ, ਓਥੇ ਕਮਿਉਨਟੀ ਇੱਕ ਚੰਗੀ ਸੋਚ ਰੱਖਣ ਵਾਲੇ ਲੀਡਰ ਤੋ ਸੱਖਣੀ ਹੋ ਗਈ। ਪ੍ਰਮਾਤਮਾ ਸਵ. ਅਮਰੀਕ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ।
ਪੱਤਰਕਾਰ- ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ

Total Views: 159 ,
Real Estate