ਚੀਨ ਦੇ ਚੌਂਗਕਿੰਗ ਸ਼ਹਿਰ ਵਿੱਚ ਤੇਜ਼ ਮੀਂਹ ਕਾਰਨ ਲਗਪਗ 15 ਜਣਿਆਂ ਦੀ ਮੌਤ ਹੋ ਗਈ, ਜਦੋਂਕਿ ਕਈ ਲੋਕ ਲਾਪਤਾ ਹਨ। ਐਮਰਜੈਂਸੀ ਮੈਨੇਜਮੈਂਟ ਦੀ ਮਿਉਂਸਿਪਲ ਬਿਊਰੋ ਮੁਤਾਬਕ, ਤੇਜ਼ ਮੀਂਹ ਮਗਰੋਂ ਯਾਂਗਜ਼ੀ ਦਰਿਆ ਨਾਲ ਲਗਦੇ ਖੇਤਰਾਂ ਵਿੱਚ ਹੜ੍ਹਾਂ ਵਰਗੇ ਹਾਲਾਤ ਬਣ ਗਏ, ਜਿਸ ਕਾਰਨ 19 ਜ਼ਿਲ੍ਹਿਆਂ ਵਿੱਚ 1,30,000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਹੜ੍ਹਾਂ ਦੇ ਮੱਦੇਨਜ਼ਰ ਸ਼ਹਿਰ ਦੇ ਐਮਰਜੈਂਸੀ ਰਿਸਪਾਂਸ ਹੈੱਡਕੁਆਰਟਰ ਦਫ਼ਤਰ ਵੱਲੋਂ ਰਾਹਤ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਗਈ ਹੈ।
Total Views: 133 ,
Real Estate



















