ਮੱਧ ਪ੍ਰਦੇਸ਼ ‘ਚ ਇੱਕ ਕਬਾਇਲੀ ਨੌਜਵਾਨ ਨਾਲ ਅਣਮਨੁੱਖੀ ਵਿਵਹਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਪ੍ਰਵੇਸ਼ ਸ਼ੁਕਲਾ ਨਾ ਦਾ ਵਿਅਕਤੀ ਕਬਾਇਲੀ ਨੌਜਵਾਨ ‘ਤੇ ਪਿਸ਼ਾਬ ਕਰਦਾ ਨਜ਼ਰ ਆ ਰਿਹਾ ਹੈ। ਇਹ ਘਟਨਾ ਮੱਧ ਪ੍ਰਦੇਸ਼ ਦੇ ਸਿੱਧੀ ਦੀ ਹੈ। ਘਟਨਾ ਦੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ, ਸਿੱਧੀ ਐਸਪੀ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਮੁਲਜ਼ਮ ਖਿਲਾਫ਼ ਕੇਸ ਦਰਜ ਕਰਨ ਦੀ ਜਾਣਕਾਰੀ ਦਿੱਤੀ ਗਈ। ਟਵੀਟ ‘ਚ ਲਿਖਿਆ ਗਿਆ, ”ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ‘ਚ ਸਿਗਰਟ ਪੀਂਦੇ ਹੋਏ ਇੱਕ ਵਿਅਕਤੀ ‘ਤੇ ਪਿਸ਼ਾਬ ਕਰਨ ਦੇ ਮਾਮਲੇ ‘ਚ ਕੁਬਰੀ ਦੇ ਨਿਵਾਸੀ ਪ੍ਰਵੇਸ਼ ਸ਼ੁਕਲਾ ਦੇ ਖ਼ਿਲਾਫ਼ ਐੱਸਸੀ/ਐੱਸਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।ਖ਼ਬਰ ਏਜੰਸੀ ਏਐਨਆਈ ਮੁਤਾਬਕ, ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਮੁਲਜ਼ਮ ਖ਼ਿਲਾਫ਼ ਐਸਸੀ/ਐਸਟੀ ਐਕਟ ਦੇ ਨਾਲ ਇੰਡੀਅਨ ਪੀਨਲ ਕੋਡ ਦੀਆਂ ਧਾਰਾਵਾਂ 294 ਅਤੇ 504 ਲਗਾਈਆਂ ਗਈਆਂ ਹਨ। ਇਸ ਦੇ ਨਾਲ ਹੀ ਮੁਲਜ਼ਮ ਖ਼ਿਲਾਫ਼ ਐਨਐਸਏ (ਨੈਸ਼ਨਲ ਸਿਕਿਓਰਿਟੀ ਐਕਟ) ਵੀ ਲਗਾਇਆ ਗਿਆ ਹੈ।
ਮੱਧ ਪ੍ਰਦੇਸ਼ ਦੇ ਕਾਂਗਰਸ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕਮਲਨਾਥ ਨੇ ਕਿਹਾ ਹੈ ਪੇਸ਼ਾਬ ਕਰਨ ਵਾਲੇ ਵਿਅਕਤੀ ਨੂੰ ਭਾਜਪਾ ਨਾਲ ਜੁੜਿਆ ਹੋਇਆ ਦੱਸਿਆ ਜਾ ਰਿਹਾ ਹੈ। ਸੂਬੇ ਦੇ ਕਾਂਗਰਸ ਪਾਰਟੀ ਦੇ ਬੁਲਾਰੇ ਅੱਬਾਸ ਹਫ਼ੀਜ਼ ਨੇ ਭਾਜਪਾ ਆਗੂਆਂ ਨਾਲ ਮੁਲਜ਼ਮ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।
‘ਕਬਾਇਲੀ ਨੌਜਵਾਨ’ ‘ਤੇ ਪੇਸ਼ਾਬ ਕਰਨ ਵਾਲੇ ਤੇ ਲੱਗਿਆ NSA
Total Views: 230 ,
Real Estate



















