ਨਿਊਯਾਰਕ : ਦੀਵਾਲੀ ‘ਤੇ ਸਕੂਲਾਂ ‘ਚ ਛੁੱਟੀ ਲਈ ਸਟੇਟ ਅਸੈਂਬਲੀ ‘ਚ ਬਿੱਲ ਪਾਸ

ਨਿਊਯਾਰਕ ਦੇ ਸਕੂਲਾਂ ‘ਚ ਦੀਵਾਲੀ ਦੀ ਛੁੱਟੀ ਹੋਵੇਗੀ। ਇਸ ਦੇ ਲਈ ਬਿੱਲ ਨੂੰ ਸਟੇਟ ਅਸੈਂਬਲੀ ‘ਚ ਪਾਸ ਕਰ ਦਿੱਤਾ ਗਿਆ ਹੈ। ਨਿਊਯਾਰਕ ਦੇ ਮੇਅਰ ਐਰਿਕ ਐਡਮਸ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ। ਉਨ੍ਹਾਂ ਕਿਹਾ- ਮੈਨੂੰ ਯਕੀਨ ਹੈ ਕਿ ਗਵਰਨਰ ਕੈਥੀ ਇਸ ਬਿੱਲ ‘ਤੇ ਦਸਤਖਤ ਕਰਨਗੇ। ਇਹ ਬਦਲਾਅ ਰਾਜਪਾਲ ਦੇ ਦਸਤਖਤ ਤੋਂ ਬਾਅਦ ਸਾਰੇ ਸਕੂਲਾਂ ਵਿਚ ਲਾਗੂ ਹੋ ਜਾਵੇਗਾ। ਇਸ ਸਾਲ ਦੀਵਾਲੀ 12 ਨਵੰਬਰ ਯਾਨੀ ਐਤਵਾਰ ਨੂੰ ਮਨਾਈ ਜਾ ਰਹੀ ਹੈ। ਇਸ ਲਈ ਇਸ ਸਾਲ ਦੇ ਕੈਲੰਡਰ ਵਿਚ ਕੋਈ ਬਦਲਾਅ ਨਹੀਂ ਹੋਵੇਗਾ।

Total Views: 136 ,
Real Estate