ਸ਼੍ਰੋਮਣੀ ਕਮੇਟੀ ਵੱਲੋਂ ਅੱਜ ਸੱਦੇ ਗਏ ਸਪੈਸ਼ਲ ਸੈਸ਼ਨ ਵਿਚ ਜਦੋਂ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਮਤਾ ਪੇਸ਼ ਕੀਤਾ ਤਾਂ ਉਸ ਵਿਚ ਨਾਂ ਭਗਵੰਤ ਸਿੰਘ ਮਾਨ ਪੜ੍ਹਿਆ। ਇਸ ’ਤੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਤੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਇਤਰਾਜ਼ ਕੀਤਾ ਕਿ ਜਦੋਂ ਭਗਵੰਤ ਮਾਨ ਆਪਣੇ ਨਾਂ ਨਾਲ ’ਸਿੰਘ’ ਸ਼ਬਦ ਨਹੀਂ ਲਗਾਉਂਦੇ ਤਾਂ ਫਿਰ ਮਤੇ ਵਿਚ ਵੀ ’ਸਿੰਘ’ ਸ਼ਬਦ ਉਹਨਾਂ ਦੇ ਨਾਂ ਨਾਲ ਨਾ ਜੋੜਿਆ ਜਾਵੇ। ਇਸ ’ਤੇ ਐਡਵੋਕੇਟ ਧਾਮੀ ਨੇ ਤੁਰੰਤ ਸੋਧ ਸਵੀਕਾਰ ਕੀਤੀ ਤੇ ਕਿਹਾ ਕਿ ਇਸ ਵਿਚੋਂ ’ਸਿੰਘ’ ਸ਼ਬਦ ਕੱਟਿਆ ਜਾਂਦਾ ਹੈ ਤੇ ਇਸਨੂੰ ਭਗਵੰਤ ਮਾਨ ਹੀ ਪੜ੍ਹਿਆ ਜਾਵੇ।
Total Views: 127 ,
Real Estate
















