ਰੇਲਵੇ ਸਟੇਸ਼ਨ ਕੰਪਲੈਕਸ ‘ਚ ਮੀਂਹ ਕਾਰਨ ਕਰੰਟ ਆਉਣ ਨਾਲ 1 ਔਰਤ ਦੀ ਮੌਤ

ਨਵੀਂ ਦਿੱਲੀ ਦੇ ਰੇਲਵੇ ਸਟੇਸ਼ਨ ਕੰਪਲੈਕਸ ‘ਚ ਮੀਂਹ ਕਾਰਨ ਕਰੰਟ ਲੱਗਣ ਨਾਲ ਇਕ ਔਰਤ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ । ਸ਼ਨੀਵਾਰ ਦੇਰ ਰਾਤ ਸ਼ੁਰੂ ਹੋਏ ਮੀਂਹ ਕਾਰਨ ਸਟੇਸ਼ਨ ਦੇ ਆਲੇ-ਦੁਆਲੇ ਪਾਣੀ ਇਕੱਠਾ ਹੋ ਗਿਆ, ਜਿਸ ਨਾਲ ਪਾਣੀ ‘ਚ ਕਰੰਟ ਆ ਗਿਆ ਅਤੇ ਔਰਤ ਨੂੰ ਕਰੰਟ ਲੱਗ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਛਾਣ ਪੂਰਬੀ ਦਿੱਲੀ ਦੇ ਪ੍ਰੀਤ ਵਿਹਾਰ ਦੀ ਰਹਿਣ ਵਾਲੀ ਸਾਕਸ਼ੀ ਆਹੂਜਾ ਦੇ ਵਜੋਂ ਹੋਈ ਹੈ। ਸਾਕਸ਼ੀ ਅਹੂਜਾ ਨਾਮ ਦੀ ਇਹ ਔਰਤ ਐਤਵਾਰ ਸਵੇਰੇ ਆਪਣੇ ਪਤੀ ਨਾਲ ਚੰਡੀਗੜ੍ਹ ਜਾਣ ਵਾਲੀ ਰੇਲਗੱਡੀ ਫੜਨ ਲਈ ਰੇਲਵੇ ਸਟੇਸ਼ਨ ‘ਤੇ ਪਹੁੰਚੀ ਸੀ । ਜਿਥੇ ਸਟੇਸ਼ਨ ਕੰਪਲੈਕਸ ‘ਚ ਲੱਗੇ ਬਿਜਲੀ ਦੇ ਖੰਭੇ ਦੇ ਸੰਪਰਕ ਵਿੱਚ ਆਉਣ ਨਾਲ ਔਰਤ ਦੀ ਮੌਤ ਹੋ ਗਈ।ਰੇਲਵੇ ਸਟੇਸ਼ਨ ਦੀ ਚਾਰਦੀਵਾਰੀ ‘ਚ ਕਰੰਟ ਆਉਣ ਦੀ ਸੂਚਨਾ ਮਿਲਦੇ ਹੀ ਐਫਐਸਐਲ ਟੀਮ ਮੌਕੇ ’ਤੇ ਪਹੁੰਚ ਗਈ।

Total Views: 319 ,
Real Estate