ਚੰਡੀਗੜ੍ਹ ‘ਚ ਜੁਲਾਈ ਮਹੀਨੇ ਦੇ ਪਹਿਲੇ ਹਫ਼ਤੇ ਤੋਂ ਬੰਦ ਹੋ ਰਹੀ ਪੈਟਰੌਲ ਵਾਲੇ ਦੋ ਪਹੀਆ ਵਾਹਨਾਂ ਦੀ ਰਜਿਸਟਰੇਸ਼ਨ !

ਚੰਡੀਗੜ੍ਹ ਪ੍ਰਸ਼ਾਸਨ ਦੀ ਇਲੈਕਟ੍ਰੀਕਲ ਵਾਹਨ ਪਾਲਿਸੀ ਦੇ ਮੁਤਾਬਕ ਜੁਲਾਈ ਮਹੀਨੇ ਦੇ ਪਹਿਲੇ ਹਫ਼ਤੇ ਤੋਂ ਚੰਡੀਗੜ੍ਹ ਤੋਂ ਨੌਨ ਇਲੈਕਟ੍ਰਿਕ ਬਾਈਕ ਬੰਦ ਹੋ ਜਾਣਗੀਆਂ ਅਤੇ ਪ੍ਰਸ਼ਾਸਨ ਵੱਲੋਂ ਸਿਰਫ਼ 6202 ਬਾਈਕ ਹੀ ਰਜਿਸਟਰਡ ਕੀਤੀਆਂ ਜਾਣਗੀਆਂ। ਸਾਲ 2023-24 ‘ਚ ਹੁਣ ਤੱਕ 4100 ਬਾਈਕਸ ਰਜਿਸਟਰਡ ਹੋ ਚੁੱਕੀਆਂ ਹਨ ਅਤੇ ਸਿਰਫ 2100 ਦੇ ਕਰੀਬ ਹੀ ਹੋਰ ਰਜਿਸਟਰਡ ਹੋਣਗੀਆਂ ਅਤੇ ਤੁਹਾਡੇ ਲਈ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੋਵੇਗੀ ਕਿ ਇਸ ਤੋਂ ਬਾਅਦ ਤੁਸੀਂ ਕਦੇ ਵੀ ਗੈਰ-ਇਲੈਕਟ੍ਰਿਕ ਫਿਊਲ ਨਾਲ ਚੱਲਣ ਵਾਲੀ ਬਾਈਕ ਨੂੰ ਰਜਿਸਟਰ ਨਹੀਂ ਕਰ ਸਕੋਗੇ। ਹਾਲਾਂਕਿ ਚੰਡੀਗੜ੍ਹ ਵਿੱਚ ਉਨ੍ਹਾਂ ਲੋਕਾਂ ‘ਤੇ ਕੋਈ ਪਾਬੰਦੀ ਨਹੀਂ ਹੈ ਜੋ ਪਹਿਲਾਂ ਤੋਂ ਰਜਿਸਟਰਡ ਹਨ ਜਾਂ ਕਿਸੇ ਹੋਰ ਰਾਜ ਨਾਲ ਸਬੰਧਤ ਹਨ। ਪੈਟਰੋਲ ਅਤੇ ਡੀਜ਼ਲ ਵਾਹਨਾਂ ਲਈ ਵੀ ਇਹੀ ਮਾਪਦੰਡ ਰੱਖਿਆ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਇਸ ਸਾਲ 22626 ਵਾਹਨ ਰਜਿਸਟਰ ਕਰੇਗਾ ਅਤੇ ਇਹ ਅੰਕੜਾ ਦਸੰਬਰ ਤੱਕ ਪੂਰਾ ਕਰ ਲਿਆ ਜਾਵੇਗਾ। ਅਗਲੇ ਸਾਲ 22000 ਤੋਂ ਇਹ ਅੰਕੜਾ ਘੱਟ ਕੇ 18 ਜਾਂ 20000 ਤੱਕ ਵੀ ਜਾ ਸਕਦਾ ਹੈ ।

Total Views: 211 ,
Real Estate