ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਫਰਜ਼ੀ ਦਾਖਲਾ ਪੱਤਰਾਂ ਕਰਕੇ ਕੈਨੇਡਾ ਤੋਂ ਵਾਪਸੀ ਦਾ ਸਾਹਮਣਾ ਕਰ ਰਹੇ 700 ਭਾਰਤੀ ਵਿਦਿਆਰਥੀਆਂ ਨੂੰ ਯਕੀਨ ਦਿਵਾਇਆ ਹੈ ਕਿ ਉਹ ਹਰੇਕ ਕੇਸ ਦੀ ਸਮੀਖਿਆ ਕਰਨਗੇ ਅਤੇ ‘ਧੋਖਾਧੜੀ ਦੇ ਪੀੜਤਾਂ’ ਨੂੰ ਆਪਣੇ ਕੇਸ ਦੀ ਪੈਰਵੀ ਕਰਨ ਲਈ ਸਬੂਤ ਰੱਖਣ ਤੇ ਆਪਣੇ ਹਾਲਾਤ ਬਿਆਨ ਕਰਨ ਦਾ ਪੂਰਾ ਮੌਕਾ ਮਿਲੇਗਾ। ਟਰੂਡੋ ਦੀ ਇਹ ਟਿੱਪਣੀ ਸੈਂਕੜੇ ਭਾਰਤੀ ਵਿਦਿਆਰਥੀਆਂ, ਜਿਨ੍ਹਾਂ ਵਿਚੋਂ ਬਹੁਗਿਣਤੀ ਪੰਜਾਬ ਦੇ ਹਨ, ਲਈ ਅਹਿਮ ਹੈ, ਜੋ ਖੁ਼ਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ। ਉਧਰ ਕੈਨੇਡਾ ਦੀ ਸੰਸਦੀ ਕਮੇਟੀ ਨੇ ਸਰਬਸੰਮਤੀ ਨਾਲ ਲਏ ਇਕ ਫੈਸਲੇ ਵਿੱਚ ਸਰਹੱਦੀ ਸੇਵਾਵਾਂ ਬਾਰੇ ਏਜੰਸੀ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ 700 ਭਾਰਤੀ ਵਿਦਿਆਰਥੀਆਂ ਨੂੰ ਡਿਪੋਰਟ ਨਾ ਕਰੇ। ਅਥਾਰਿਟੀਜ਼ ਵੱਲੋਂ ਇਨ੍ਹਾਂ ਦੇ ਸਿੱਖਿਆ ਸੰਸਥਾਵਾਂ ਲਈ ‘ਦਾਖ਼ਲਾ ਪੇਸ਼ਕਸ਼ ਪੱਤਰ’ (ਐਡਮਿਸ਼ਨ ਆਫ਼ਰ ਲੈਟਰਜ਼) ਜਾਅਲੀ ਪਾਏ ਜਾਣ ਮਗਰੋਂ ਵਿਦਿਆਰਥੀਆਂ ’ਤੇ ਜਲਾਵਤਨੀ ਦੀ ਤਲਵਾਰ ਲਟਕੀ ਹੋਈ ਹੈ। ਸਬੰਧਤ ਵਿਦਿਆਰਥੀਆਂ ਵੱਲੋਂ ਕੈਨੇਡਾ ਵਿਚ ਸਥਾਈ ਨਿਵਾਸ (ਪੀਆਰ) ਲਈ ਅਪਲਾਈ ਕਰਨ ਮੌਕੇ ਮਾਰਚ ਮਹੀਨੇ ਇਸ ਪੂਰੇ ਮਾਮਲੇ ਤੋਂ ਪਰਦਾ ਉੱਠਿਆ ਸੀ।
ਟਰੂਡੋ ਵੱਲੋਂ ਵਿਦਿਆਰਥੀਆਂ ਨੂੰ ਭਰੋੋਸਾ
Total Views: 124 ,
Real Estate
















