ਰੂਸ ਨੇ ਯੂਕਰੇਨ ਦਾ ਸਭ ਤੋਂ ਵੱਡਾ ਡੈਮ ਤੋੜਿਆ,ਹੋਇਆ ਵੱਡਾ ਨੁਕਸਾਨ

ਰੂਸ-ਯੂਕਰੇਨ ਜੰਗ ਦੌਰਾਨ ਮੰਗਲਵਾਰ ਨੂੰ ਯੂਕਰੇਨ ਦਾ ਸਭ ਤੋਂ ਵੱਡਾ ਡੈਮ ਕਾਖੋਵਕਾ ਤਬਾਹ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਹੜ੍ਹ ਦੇ ਕਾਰਨ ਨੇੜਲੇ ਪਿੰਡਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਖਰਸੋਨ ਇਲਾਕੇ ਨੂੰ ਵੀ ਅਲਰਟ ‘ਤੇ ਰੱਖਿਆ ਗਿਆ ਹੈ। ਰੂਸੀ ਨਿਊਜ਼ ਏਜੰਸੀ ਮੁਤਾਬਕ 80 ਪਿੰਡਾਂ ਵਿੱਚ ਹੜ੍ਹ ਦਾ ਖ਼ਤਰਾ ਹੈ। ਇਨ੍ਹਾਂ ਪਿੰਡਾਂ ਲਈ ਅਗਲੇ 5 ਘੰਟੇ ਬਹੁਤ ਅਹਿਮ ਦੱਸੇ ਜਾ ਰਹੇ ਹਨ।ਉੱਤਰੀ ਯੂਕਰੇਨ ਵਿੱਚ ਡਨੀਪਰ ਨਦੀ ਉੱਤੇ ਸੋਵੀਅਤ ਯੁੱਗ ਦੇ ਕਾਖੋਵਕਾ ਡੈਮ ਰੂਸ ਦੇ ਕਬਜ਼ੇ ਵਾਲੇ ਖੇਤਰ ਵਿੱਚ ਹੈ। ਰੂਸੀ ਫੌਜ ਨੇ ਯੂਕਰੇਨ ਦੇ ਹਮਲੇ ਵਿੱਚ ਆਪਣੀ ਤਬਾਹੀ ਦੀ ਗੱਲ ਕਹੀ ਹੈ। ਇੱਥੇ ਦੱਸ ਦੇਈਏ ਕਿ ਯੂਕਰੇਨ ਦੀ ਉੱਤਰੀ ਕਮਾਨ ਦੇ ਫੌਜੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਡੈਮ ‘ਤੇ ਰੂਸ ਨੇ ਹਮਲਾ ਕੀਤਾ ਹੈ। ਡੈਮ ਟੁੱਟਣ ਕਾਰਨ ਤਬਾਹੀ ਦੇ ਖਦਸ਼ੇ ਦੇ ਮੱਦੇਨਜ਼ਰ ਰਾਸ਼ਟਰਪਤੀ ਜ਼ੇਲੇਂਸਕੀ ਨੇ ਹੰਗਾਮੀ ਮੀਟਿੰਗ ਵੀ ਬੁਲਾਈ ਹੈ।ਡਨੀਪਰ ਨਦੀ ‘ਤੇ ਕਾਖੋਵਕਾ ਡੈਮ 30 ਮੀਟਰ ਉੱਚਾ ਹੈ ਅਤੇ 3.2 ਕਿਲੋਮੀਟਰ ਦੇ ਖੇਤਰ ਨੂੰ ਕਵਰ ਕਰਦਾ ਹੈ। ਇਹ ਸੋਵੀਅਤ ਸ਼ਾਸਨ ਦੌਰਾਨ 1956 ਵਿੱਚ ਬਣਾਇਆ ਗਿਆ ਸੀ। ਇਸ ਡੈਮ ਤੋਂ ਹੀ ਕ੍ਰੀਮੀਆ ਅਤੇ ਜ਼ਾਪੋਰੀਝਜ਼ਿਆ ਪ੍ਰਮਾਣੂ ਪਲਾਂਟਾਂ ਨੂੰ ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ।

Total Views: 272 ,
Real Estate