ਉੱਤਰ-ਪੱਛਮੀ ਦਿੱਲੀ ਸਥਿਤ ਸ਼ਾਹਬਾਦ ਵਿੱਚ ਇੱਕ 16 ਸਾਲਾਂ ਦੀ ਲੜਕੀ ’ਤੇ ਪਹਿਲਾਂ ਚਾਕੂ ਨਾਲ ਅਤੇ ਮਗਰੋਂ ਪੱਥਰ ਨਾਲ ਕਈ ਵਾਰ ਕਰਕੇ ਉਸ ਦਾ ਕਤਲ ਕਰਨ ਵਾਲੇ ਲੜਕੇ ਨੂੰ ਦਿੱਲੀ ਪੁਲੀਸ ਨੇ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਸਾਹਿਲ (20) ਵਜੋਂ ਹੋਈ ਹੈ, ਜੋ ਏਸੀ ਤੇ ਫਰਿੱਜਾਂ ਦੀ ਮੁਰੰਮਤ ਕਰਨ ਦਾ ਕੰਮ ਕਰਦਾ ਹੈ। ਐਤਵਾਰ ਰਾਤ ਨੂੰ ਵਾਪਰੀ ਇਸ ਘਟਨਾ ਸਬੰਧੀ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵੀ ਵਾਇਰਲ ਹੋਈ ਸੀ, ਜਿਸ ਵਿੱਚ ਮੁਲਜ਼ਮ ਲੜਕੀ ’ਤੇ ਚਾਕੂ ਨਾਲ ਵਾਰ ਕਰਦਾ ਦਿਖਾਈ ਦੇ ਰਿਹਾ ਹੈ ਤੇ ਕੋਲੋਂ ਲੋਕ ਲੰਘਦੇ ਦਿਖਾਈ ਦੇ ਰਹੇ ਹਨ। ਉਹ ਉਸ ਵੱਲ ਵੇਖ ਰਹੇ ਹਨ, ਪਰ ਕਿਸੇ ਨੇ ਵੀ ਉਸ ਨੂੰ ਰੋਕਣ ਦਾ ਯਤਨ ਨਹੀਂ ਕੀਤਾ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਿਆ। ਪੁਲੀਸ ਸੂਤਰਾਂ ਅਨੁਸਾਰ ਮ੍ਰਿਤਕ ਲੜਕੀ ਸ਼ਾਹਬਾਦ ਡੇਅਰੀ ਸਥਿਤ ਜੇਜੇ ਕਲੋਨੀ ਦੀ ਵਸਨੀਕ ਸੀ ਤੇ ਇਥੇ ਹੀ ਸੜਕ ’ਤੇ ਉਸ ਦੀ ਲਾਸ਼ ਪਈ ਮਿਲੀ ਸੀ।
Total Views: 92 ,
Real Estate