ਪੰਮਾ ਸੰਧੂ ਬਣੇ ਵਲੰਟਰੀ ਹੈਲਥ ਐਸੋਸੀਏਸ਼ਨ ਆਫ ਪੰਜਾਬ ਦੇ ਜੁਆਇੰਟ ਸਕੱਤਰ

ਸ੍ਰੀ ਮੁਕਤਸਰ ਸਾਹਿਬ 29 ਮਈ (ਕੁਲਦੀਪ ਸਿੰਘ ਘੁਮਾਣ)-ਵਲੰਟਰੀ ਹੈਲਥ ਐਸੋਸੀਏਸ਼ਨ ਆਫ ਪੰਜਾਬ ਦੀ 30 ਵੀਂ ਸਲਾਨਾ ਜਨਰਲ ਬਾਡੀ ਮੀਟਿੰਗ ਤੇ ਚੋਣ ਚੰਡੀਗੜ੍ਹ ਦੇ ਸੈਕਟਰ 24 ਸਥਿਤ ਸੈਣੀ ਭਵਨ ਵਿਖੇ ਹੋਈ। ਇਸ ਮੌਕੇ ਸੰਸਥਾ ਦੇ ਸਲਾਨਾ ਕਾਰਜਾਂ ਦੀ ਸਮੀਖਿਆ ਕੀਤੀ ਗਈ ਤੇ ਚਾਲੂ ਵਰ੍ਹੇ ਦੀਆਂ ਗਤੀਵਿਧੀਆਂ ਨੂੰ ਸਿਰੇ ਚਾੜ੍ਹਨ ਦੀ ਚਰਚਾ ਹੋਈ। ਸੰਸਥਾ ਦੇ ਸਲਾਨਾ ਇਜਲਾਸ ਵਿੱਚ ਸਰਬਸੰਮਤੀ ਨਾਲ ਡਾਕਟਰ ਮਝੈਲ ਸਿੰਘ ਪ੍ਰਧਾਨ, ਪ੍ਰੋਫ਼ੈਸਰ ਬਾਵਾ ਸਿੰਘ ਵਾਈਸ ਪ੍ਰਧਾਨ,ਬੀ. ਐਲ ਸ਼ਰਮਾ ਸਕੱਤਰ,ਨਰਿੰਦਰ ਸਿੰਘ ਪੰਮਾ ਸੰਧੂ ਜੁਆਇੰਟ ਸਕੱਤਰ ਤੇ ਅਮਰ ਸਿੰਘ ਸੈਣੀ ਬਤੌਰ ਖ਼ਜਾਨਚੀ ਚੁਣੇ ਗਏ।ਐਸੋਸੀਏਸ਼ਨ ਦੇ ਪ੍ਰੋਗਰਾਮ ਡਾਇਰੈਕਟਰ ਸ਼ਮਸ਼ੇਰ ਸਿੰਘ ਨੇ ਨਵਨਿਯੁਕਤ ਅਹੁਦੇਦਾਰਾਂ ਨੂੰ ਮੁਬਾਰਕਬਾਦ ਦਿੰਦਿਆਂ ਉਮੀਦ ਜਤਾਈ ਕਿ ਸਮੁੱਚੀ ਟੀਮ ਰਲ ਮਿਲਕੇ ਹਨ ਹੋਰ ਵਧੇਰੇ ਸਮਾਜ ਸੇਵਾ ਦੀ ਬਣਦੀ ਪ੍ਰੀਭਾਸ਼ਾ ਨੂੰ ਕਾਇਮ ਰੱਖਣ ਲਈ ਯਤਨਸ਼ੀਲ ਰਹੇਗੀ।ਇਸ ਮੌਕੇ ਵਿਸ਼ੇਸ਼ ਤੌਰ ਤੇ ਮਾਣ ਮਰਿਆਦਾ ਨਾਲ ਬੁਲਾਏ ਵਿਸ਼ੇਸ਼ ਮੈਂਬਰਾਂ ਵਜੋਂ ਕ੍ਰਿਸ਼ਨ ਕੁਮਾਰ ਕੌਮੀ,ਡਾਕਟਰ ਏ.ਕੇ ਨੰਦਾ,ਡਾਕਟਰ ਮਦਨ ਮੋਹਨ ਅਤੇ ਮੌਜੂਦਾ ਮੈਂਬਰਾਂ ਵਿੱਚੋ ਮੈਡਮ ਸੰਤੋਸ਼ ਕਸ਼ਿਅਪ, ਕਿਸਨ ਸਿੰਘ ਐਸੋਸੀਏਟ ਮੈਬਰ ਤੇ ਗੁਰਸੇਵਕ ਸਿੰਘ ਦੇ ਨਾਲ ਨਾਲ ਗਵਰਨਿੰਗ ਬਾਡੀ ਮੈਂਬਰ ਡਾਕਟਰ ਅਲਮਾ ਰਾਮ ਵੀ ਹਾਜ਼ਰ ਸਨ।

Total Views: 75 ,
Real Estate