PSEB ਨੇ ਐਲਾਨੇ 10ਵੀਂ ਜਮਾਤ ਦੇ ਨਤੀਜੇ, ਟਾਪ 3 ‘ਤੇ ਲੜਕੀਆਂ ਨੇ ਮਾਰੀ ਬਾਜ਼ੀ

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਸ਼੍ਰੇਣੀ ਦੀ ਅਕਾਦਮਿਕ ਸਾਲ 2022-23 ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਅੱਜ ਬੋਰਡ ਦੇ ਮੁੱਖ ਦਫ਼ਤਰ ਵਿਖੇ ਬਾਅਦ ਦੁਪਹਿਰ ਸਿੱਖਿਆ ਬੋਰਡ ਦੇ ਵਾਈਸ ਚੇਅਰਮੈਨ ਡਾ. ਵਰਿੰਦਰ ਭਾਟੀਆਂ ਵਲੋਂ ਐਲਾਨ ਦਿੱਤਾ ਗਿਆ। ਇਸ ਵਿਚ ਗਗਨਦੀਪ ਕੌਰ ਨੇ 100 ਫ਼ੀਸਦੀ ਅੰਕ ਪ੍ਰਾਪਤ ਕਰ ਸੂਬੇ ਭਰ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।ਵਿਦਿਆਰਥੀ ਆਪਣਾ ਨਤੀਜਾ ਸਰਕਾਰੀ ਵੈੱਬਸਾਈਟ pseb.ac.in ‘ਤੇ ਆਨਲਾਈਨ ਦੇਖ ਸਕਦੇ ਹਨ। ਪੰਜਾਬ ਬੋਰਡ ਦੀ 10ਵੀਂ ਦੀ ਅੰਕ ਸ਼ੀਟ ਡਾਊਨਲੋਡ ਕਰਨ ਲਈ ਵਿਦਿਆਰਥੀਆਂ ਨੂੰ ਆਪਣਾ ਰੋਲ ਨੰਬਰ, ਨਾਮ, ਮੋਬਾਈਲ ਨੰਬਰ ਅਤੇ ਈਮੇਲ ਆਈਡੀ ਦੀ ਵਰਤੋਂ ਕਰਨੀ ਪਵੇਗੀ। ਇਸ ਸਾਲ ਪੰਜਾਬ ਬੋਰਡ ਦੀ 10ਵੀਂ ਜਮਾਤ ਦੀ ਪ੍ਰੀਖਿਆ ‘ਚ ਲਗਭਗ 3 ਲੱਖ ਵਿਦਿਆਰਥੀ ਬੈਠੇ ਸਨ।ਬੋਰਡ ਦੇ ਬੁਲਾਰੇ ਮੁਤਾਬਕ ਲੜਕੀਆਂ ਦੀ ਕੁੱਲ ਪਾਸ ਪ੍ਰਤੀਸ਼ਤਤਾ 98.46 ਪ੍ਰਤੀਸ਼ਤ ਤੇ ਲੜਕਿਆਂ ਦੀ 96.73 ਪ੍ਰਤੀਸ਼ਤ ਹੈ।

Total Views: 142 ,
Real Estate