WhatsApp ਨੇ ਭੇਜੇ ਗਏ ਟੈਕਸਟ ਮੈਸੇਜ ਨੂੰ ਐਡਿਟ ਕਰਨ ਦੀ ਸਹੂਲਤ ਦੇਣ ਵਾਲੇ ਫੀਚਰ ਨੂੰ ਰੋਲਆਊਟ ਕਰ ਦਿੱਤਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜਰਸ ਨੂੰ ਮੈਸੇਜ ਭੇਜੇ ਜਾਣ ਦੇ ਬਾਅਦ ਵੀ ਉਸ ਨੂੰ ਐਡਿਟ ਕਰਨ ਦੀ ਸਹੂਲਤ ਮਿਲੇਗੀ। ਹਾਲਾਂਕਿ ਯੂਜਰਸ ਮੈਸੇਜ ਨੂੰ ਭੇਜਣ ਦੇ 15 ਮਿੰਟ ਦੇ ਅੰਦਰ ਹੀ ਐਡਿਟ ਕਰ ਸਕਣਗੇ। ਦੱਸ ਦੇਈਏ ਕਿ ਇਸ ਫੀਚਰਸ ਨੂੰ ਹੁਣੇ ਜਿਹੇ ਵੈੱਬ ਵਰਜਨ ਲਈ ਬੀਟਾ ਟੈਸਟਿੰਗ ਲਈ ਜਾਰੀ ਕੀਤਾ ਗਿਆ ਸੀ। ਹੁਣ ਕੰਪਨੀ ਨੇ ਇਸ ਦੇ ਆਫਸ਼ੀਅਲ ਰੋਲਆਊਟ ਦਾ ਐਲਾਨ ਕਰ ਦਿੱਤਾ ਹੈ।ਵ੍ਹਟਸਐਪ ਨੇ ਇਕ ਬਲਾਗ ਪੋਸਟ ਵਿਚ ਕਿਹਾ ਕਿ ਜਦੋਂ ਤੁਸੀਂ ਕੋਈ ਗਲਤੀ ਕਰਦੇ ਹੋ ਜਾਂ ਤੁਹਾਡਾ ਵਿਚਾਰ ਬਦਲਦਾ ਹੈ ਤਾਂ ਉਹ ਹੁਣ ਆਪਣੇ ਭੇਜੇ ਗਏ ਮੈਸੇਜ ਨੂੰ ਵੀ ਐਡਿਟ ਕਰ ਸਕਦਾ ਹੈ। ਯੂਜਰਸ ਸਿਰਫ 15 ਮਿੰਟ ਵਿਚ ਹੀ ਮੈਸੇਜ ਨੂੰ ਬਦਲ ਸਕਦੇ ਹਨ। ਐਡਿਟੇਡ ਮੈਸੇਜ ਉਸ ਦੇ ਨਾਲ ਐਡਿਟੇਡ ਡਿਸਪਲੇ ਕਰੇਗਾ। ਮਤਲਬ ਮੈਸੇਜ ਰਿਸੀਵ ਕਰਨ ਵਾਲੇ ਨੂੰ ਵੀ ਮੈਸੇਜ ਦੇ ਐਡਿਟ ਹੋਣ ਦੀ ਜਾਣਕਾਰੀ ਮਿਲ ਜਾਵੇਗੀ ਪਰ ਉਹ ਪਹਿਲਾਂ ਵਾਲੇ ਮੈਸੇਜ ਨੂੰ ਨਹੀਂ ਦੇਖ ਸਕਣਗੇ।ਦੱਸ ਦੇਈਏ ਕਿ ਮੈਸੇਜਿੰਗ ਐਪ ਪਹਿਲਾਂ ਤੋਂ ਹੀ ਭੇਜੇ ਗਏ ਮੈਸੇਜ ਨੂੰ ਡਿਲੀਟ ਕਰਨ ਦੀ ਸਹੂਲਤ ਦਿੰਦਾ ਹੈ।
WhatsApp ‘ਤੇ ਭੇਜੇ ਜਾਣ ਤੋਂ 15 ਮਿੰਟ ਬਾਅਦ ਵੀ ਐਡਿਟ ਕਰ ਸਕੋਗੇ ਮੈਸੇਜ!
Total Views: 495 ,
Real Estate



















