ਮੀਂਹ ਦੇ ਪਾਣੀ ਦੀ ਸੰਭਾਲ ਲਈ ਜਾਗਰੂਕਤਾ ਇਸ਼ਤਿਹਾਰ ਜਾਣਗੇ ਵੰਡੇ: ਸੰਧੂ

ਸ੍ਰੀ ਮੁਕਤਸਰ ਸਾਹਿਬ 22 ਮਈ (ਕੁਲਦੀਪ ਸਿੰਘ ਘੁਮਾਣ)- ‘ਨਹਿਰੂ ਯੁਵਾ ਕੇਂਦਰ’ ਦੇ ਸਹਿਯੋਗ ਨਾਲ ‘ਸੰਕਲਪ ਐਜੂਕੇਸ਼ਨਲ਼ ਵੈਲਫੇਅਰ ਸੁਸਾਇਟੀ’ (ਰਜਿ.) ਦੁਆਰਾ ਜਿਲੇ ਦੇ ਪਿੰਡਾਂ ਵਿੱਚ ਭਾਰਤ ਸਰਕਾਰ ਦੀ ‘ਮਨਿਸਟਰੀ ਆਫ ਜਲ ਸ਼ਕਤੀ’ ਦੇ ‘ਕੈਚ ਦਾ ਰੇਨ’ ਪ੍ਰੋਗਰਾਮ ਅਧੀਨ ਮੀਂਹ ਦੇ ਪਾਣੀ ਦੀ ਸੰਭਾਲ ਨੂੰ ਲੈ ਕੇ ਜਾਗਰੂਕਤਾ ਦਰਸਾਉਂਦੇ ਇਸ਼ਤਿਹਾਰ ਵੰਡੇ ਜਾਣਗੇ। ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਇਹ ਕਾਰਜ ਜਿਲਾ ਯੂਥ ਅਫ਼ਸਰ ਮੈਡਮ ਕੋਮਲ ਨਿਗਮ ਦੀ ਯੋਗ ਅਗਵਾਈ ਹੇਠ ਮੁਕੰਮਲ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਆਮ ਲੋਕਾਂ ਨੂੰ ਧਰਤੀ ਹੇਠਲੇ ਪਾਣੀ ਦੀ ਸੰਭਾਲ ਕਰਨ ਲਈ ਚੇਤਨ ਕਰਨ ਦੇ ਮਕਸਦ ਨਾਲ ਸੰਸਥਾ ਵੱਲੋਂ ਲੰਬੇ ਸਮੇਂ ਤੋਂ ‘ਪਾਣੀ ਬਚਾਓ-ਜੀਵਨ ਮੁਹਿੰਮ’ ਵੀ ਵਿੱਢੀ ਹੋਈ ਹੈ। ਪ੍ਰੋਗਰਾਮ ਨੂੰ ਲੈਕੇ ਅੱਜ ਸੰਸਥਾ ਦੇ ਮੁੱਖ ਦਫਤਰ ਕੋਟਕਪੂਰਾ ਰੋਡ ਸ੍ਰੀ ਮੁਕਤਸਰ ਸਾਹਿਬ ਤੋਂ ਪ੍ਰਧਾਨ ਨਰਿੰਦਰ ਸਿੰਘ ਸੰਧੂ ਨੇ ਵਲੰਟੀਅਰ ਮਨਪ੍ਰੀਤ ਸਿੰਘ ਭਾਰੀ ਤੇ ਨਹਿਰੂ ਯੁਵਾ ਕੇਂਦਰ ਸ੍ਰੀ ਮੁਕਤਸਰ ਸਾਹਿਬ ਦੇ ਵਲੰਟੀਅਰ ਰਾਜਵਿੰਦਰ ਸਿੰਘ ਨੂੰ ਇਹ ਚੇਤਨਾ ਇਸ਼ਤਿਹਾਰ ਪਿੰਡਾਂ ਦੇ ਲੋਕਾਂ ਵਿੱਚ ਵੰਡਣ ਲਈ ਆਪਣੇ ਹੱਥੀਂ ਇਸ ਸ਼ੁੱਭ ਕਾਰਜ ਦੀ ਸ਼ੁਰੂਆਤ ਕੀਤੀ।ਸੰਸਥਾ ਦੀ ਚੇਅਰਪਰਸਨ ਕੁਲਵਿੰਦਰ ਕੌਰ ਨੇ ਪਿੰਡਾਂ ਦੀਆਂ ਪੰਚਾਇਤਾਂ ਤੇ ਸਮਾਜ ਦੇ ਹਰ ਵਰਗ ਨੂੰ ਮੀਂਹ ਦੀ ਪਾਣੀ ਦੀ ਸੰਭਾਲ ਲਈ ਹੋਕਾ ਦਿੱਤਾ,ਉਹਨਾਂ ਆਖਿਆ ਕਿ ਜੇਕਰ ਅਸੀਂ ਆਖਰੀ ਕਿ ਜੇਕਰ ਅਸੀਂ ਅਜੇ ਵੀ ਨਾ ਸੰਭਲੇ ਤਾਂ ਆਉਣ ਵਾਲੀਆਂ ਨਸਲਾਂ ਨੂੰ ਭਿਆਨਕ ਨਤੀਜੇ ਭੁਗਤਣੇ ਪੈ ਸਕਦੇ ਹਨ। ਪ੍ਰਧਾਨ ਸੰਧੂ ਨੇ ਸਪਸ਼ਟ ਕੀਤਾ ਕਿ ਓਹਨਾ ਦੀ ਸੰਸਥਾ ਹਰ ਸਮੇਂ ਕੁਦਰਤੀ ਸਰੋਤਾਂ ਦੀ ਸਾਂਭ ਸੰਭਾਲ ਨੂੰ ਲੈਕੇ ਤਤਪਰ ਰਹਿੰਦੀ ਹੈ ਤੇ ਸਾਨੂੰ ਸਭ ਨੂੰ ਇਹਨਾਂ ਦੀ ਸੰਭਾਲ ਲਈ ਲੱਕ ਬੰਨ੍ਹ ਕੇ ਡਟਣ ਦੀ ਲੋੜ ਹੈ।

Total Views: 318 ,
Real Estate