ਸਰਬੀਆ ਵਿੱਚ ਇੱਕ ਦਿਨ ਵਿੱਚ 115 ਸਕੂਲਾਂ ਨੂੰ ਮਿਲੀ ਬੰਬ ਦੀ ਧਮਕੀ

ਸਰਬੀਆ ਦੇ ਸਿੱਖਿਆ ਮੰਤਰਾਲੇ ਨੇ ਕਿਹਾ ਕਿ ਇਸ ਮਹੀਨੇ 18 ਲੋਕਾਂ ਦੀ ਮੌਤ ਹੋਣ ਵਾਲੀਆਂ ਦੋ ਸਮੂਹਿਕ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਬਾਅਦ 115 ਸਰਬੀਆਈ ਸਕੂਲਾਂ ਨੂੰ ਬੁੱਧਵਾਰ ਨੂੰ ਬੰਬ ਨਾਲ ਉਡਾਉਣ ਦੀ ਦੀ ਧਮਕੀ ਮਿਲੀ ਹੈ। ਬੇਲਗ੍ਰੇਡ ਦੇ ਸਕੂਲਾਂ ਨੂੰ ਬੁੱਧਵਾਰ ਤੜਕੇ ਈ-ਮੇਲ ਰਾਹੀਂ ਚਿਤਾਵਨੀ ਮਿਲੀ ਕਿ ਕਥਿਤ ਤੌਰ ‘ਤੇ ਵਿਸਫੋਟਕ ਯੰਤਰ ਲਗਾਏ ਗਏ ਹਨ। ਜਿਸ ਤੋਂ ਬਾਅਦ ਕਲਾਸਾਂ ਮੁਲਤਵੀ ਕਰ ਦਿੱਤੀਆਂ ਗਈਆਂ ਅਤੇ ਵਿਦਿਆਰਥੀਆਂ ਨੂੰ ਬਾਹਰ ਕੱਢਿਆ ਗਿਆ ਤੇ ਪੁਲਿਸ ਨੇ ਇਮਾਰਤਾਂ ਦੀ ਜਾਂਚ ਕੀਤੀ।

Total Views: 300 ,
Real Estate