GoFirst ਦੀਆਂ ਸਾਰੀਆਂ ਉਡਾਣਾਂ 19 ਮਈ ਤੱਕ ਰੱਦ

GoFirst ਉਡਾਣਾਂ 19 ਮਈ 2023 ਤੱਕ ਰੱਦ ਕਰ ਦਿੱਤੀਆਂ ਗਈਆਂ ਹਨ। ਗੋ ਫਸਟ ਨੇ ਆਪਣੇ ਟਵਿਟਰ ਹੈਂਡਲ ਰਾਹੀਂ ਯਾਤਰੀਆਂ ਨੂੰ ਇਹ ਜਾਣਕਾਰੀ ਦਿੱਤੀ ਹੈ। ਏਅਰਲਾਈਨਜ਼ ਨੇ ਕਿਹਾ ਹੈ ਕਿ ਅਸੀਂ ਯਾਤਰੀਆਂ ਨੂੰ ਹੋਈ ਅਸੁਵਿਧਾ ਲਈ ਮੁਆਫੀ ਚਾਹੁੰਦੇ ਹਾਂ। ਯਾਤਰੀਆਂ ਨੂੰ ਜਾਣਕਾਰੀ ਦਿੰਦੇ ਹੋਏ ਵਾਡੀਆ ਗਰੁੱਪ ਦੀ ਕੰਪਨੀ ਨੇ ਕਿਹਾ ਕਿ ਰੱਦ ਕੀਤੀਆਂ ਉਡਾਣਾਂ ‘ਤੇ ਟਿਕਟਾਂ ਦਾ ਰਿਫੰਡ ਪਹਿਲਾਂ ਵਾਂਗ ਹੀ ਪ੍ਰਕਿਰਿਆ ਦੇ ਆਧਾਰ ‘ਤੇ ਦਿੱਤਾ ਜਾਵੇਗਾ।

Total Views: 543 ,
Real Estate