ਬੇਅੰਤ ਸਿੰਘ ਕਤਲ ਕਾਂਡ ਦੇ ਲਖਵਿੰਦਰ ਸਿੰਘ ਲੱਖਾ ਨੂੰ ਮਿਲੀ ਰੈਗੂਲਰ ਜ਼ਮਾਨਤ

ਬੇਅੰਤ ਸਿੰਘ ਕਤਲ ਕਾਂਡ ਦੇ ਮੁਲਜ਼ਮ ਲਖਵਿੰਦਰ ਸਿੰਘ ਲੱਖਾ ਨੂੰ ਰੈਗੂਲਰ ਜ਼ਮਾਨਤ ਮਿਲ ਗਈ ਹੈ। ਲਖਵਿੰਦਰ ਸਿੰਘ ਲੱਖਾ ਦੀ ਭੈਣ ਸੁਖਵਿੰਦਰ ਕੌਰ ਵੱਲੋਂ ਉਹਨਾਂ ਦੀ ਰੈਗੂਲਰ ਜ਼ਮਾਨਤ ਲਈ ਅਰਜ਼ੀ ਲਗਾਈ ਸੀ। ਡਾ. ਅਮਰ ਇੰਦਰ ਸਿੰਘ ਸੰਧੂ ਸੀ ਜੇ ਐਮ ਚੰਡੀਗੜ੍ਹ ਦੀ ਅਦਾਲਤ ਨੇ ਇਹ ਬੇਨਤੀ ਪ੍ਰਵਾਨ ਕਰਦਿਆਂ ਉਹਨਾਂ ਨੂੰ ਦੋ-ਦੋ ਲੱਖ ਦੀਆਂ ਦੋ ਸ‌ਕਿਊਰਟੀਆਂ ਦੇ ਇਵਜ਼ ਵਿਚ ਜ਼ਮਾਨਤ ’ਤੇ ਰਿਹਾਅ ਕਰਨ ਦਾ ਹੁਕਮ ਸੁਣਾਇਆ ਹੈ। ਇਸ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਹੁਕਮ ਸੀ ਕਿ ਜਿਹਨਾਂ ਦੀ ਉਮਰ ਕੈਦ ਦੀ ਸਜ਼ਾ ਪੂਰੀ ਹੋ ਗਈ ਹੋਵੇ ਤੇ ਉਹਨਾਂ ਦੀ ਪੱਕੀ ਰਿਹਾਈ ਦੇ ਫੈਸਲੇ ਦਾ ਜਦੋਂ ਤੱਕ ਨਿਪਟਾਰਾ ਨਹੀਂ ਹੋ ਜਾਂਦਾ, ਅਜਿਹੇ ਕੈਦੀਆਂ ਨੂੰ ਰੈਗੂਲਰ ਜ਼ਮਾਨਤ ’ਤੇ ਰਿਹਾਅ ਕੀਤਾ ਜਾਵੇ, ਜਿਸਦੇ ਮੱਦੇਨਜ਼ਰ ਇਹ ਫੈਸਲਾ ਆਇਆ ਹੈ। ਇਸ ਮਾਮਲੇ ਵਿਚ ਜੇਲ੍ਹ ਸੁਪਰਡੈਂਟ ਤੇ ਹੋਮ ਸੈਕਟਰੀ ਨੇ ਰਿਪੋਰਟ ਪੇਸ਼ ਕੀਤੀ ਹੈ ਤੇ ਬਿਆਨ ਦਰਜ ਕਰਵਾਏ ਹਨ ਕਿ ਉਹਨਾਂ ਦੀ ਰਿਹਾਈ ਦਾ ਫੈਸਲਾ ਹਾਲੇ ਪੈਂਡਿੰਗ ਹੈ ਜਿਸ ਮਗਰੋਂ ਉਹਨਾਂ ਨੂੰ ਰੈਗੂਲਰ ਜ਼ਮਾਨਤ ਦਿੱਤੀ ਗਈ ਹੈ ਤੇ ਉਹ ਉਦੋਂ ਤੱਕ ਜ਼ਮਾਨਤ ’ਤੇ ਰਹਿਣਗੇ ਜਦੋਂ ਤੱਕ ਉਹਨਾਂ ਦੀ ਪੱਕੀ ਰਿਹਾਈ ਦਾ ਫੈਸਲਾ ਨਹੀਂ ਹੋ ਜਾਂਦਾ।

Total Views: 59 ,
Real Estate