ਗੈਂਗਸਟਰ ਸੁੱਖਾ ਬਾੜੇਵਾਲੀਆ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ । ਲੁਧਿਆਣਾ ਪੁਲਿਸ ਦੇ ਕਮਿਸ਼ਨਰ ਨੇ ਦੱਸਿਆ ਕਿ ਇਹਨਾਂ ਦਾ ਆਪਸੀ ਝਗੜਾ ਹੋਇਆ ਜਿਸ ਵਿਚ ਗੋਲੀਆਂ ਮਾਰ ਕੇ ਸੁੱਖਾ ਬਾੜੇਵਾਲ ਦੀ ਹੱਤਿਆ ਕਰ ਦਿੱਤੀ ਗਈ ਜਦੋਂ ਕਿ ਇਕ ਹੋਰ ਸਾਥੀ ਜ਼ਖ਼ਮੀ ਹੈ ਜੋ ਹਸਪਤਾਲ ਦਾਖਲ ਹੈ। ਮੌਕੇ ’ਤੇ ਤਿੰਨ ਚਾਰ ਫਾਇਰ ਹੋਏ ਹਨ ਪਰ ਉਸਦੀ ਛਾਤੀ ’ਤੇ ਗੋਲੀ ਲੱਗਣ ਨਾਲ ਉਸਦੀ ਮੌਤ ਹੋਈ ਹੈ। ਘਟਨਾ ਵਿਚ 30 ਬੋਰ ਦੀ ਰਾਈਫਲ ਦੀ ਵਰਤੋਂ ਕੀਤੀ ਗਈ । ਸੁੱਖਾ ਬਾੜੇਵਾਲੀਆ 23 ਵੱਖ-ਵੱਖ ਮਾਮਲਿਆਂ ਵਿਚ ਸ਼ਾਮਲ ਸੀ।
Total Views: 160 ,
Real Estate