ਬਰੈਂਪਟਨ: ਘਰ ‘ਚ ਦਾਖ਼ਲ ਹੋ ਕੇ ਹਮਲਾ ਕਰਨ ਦੇ ਮਾਮਲੇ ‘ਚ 2 ਭਾਰਤੀ ਗ੍ਰਿਫਤਾਰ

Peel Regional Police said that the Youth Criminal Investigations Bureau is investigating the online shooting threat made against six schools.

ਬਰੈਂਪਟਨ ਸ਼ਹਿਰ ‘ਚ ਇੱਕ ਘਰ ‘ਚ ਜ਼ਬਰਦਸਤੀ ਦਾਖਲ ਹੋਣ ਅਤੇ ਘਰ ਦੇ ਮੈਂਬਰਾਂ ‘ਤੇ ਹਮਲਾ ਕਰਨ ਦੇ ਮਾਮਲੇ ਤਹਿਤ ਦੋ ਭਾਰਤੀ ਨੌਜਵਾਨਾਂ ਵਿਰੁੱਧ ਦੋਸ਼ ਆਇਦ ਕੀਤੇ ਗਏ ਹਨ। ਭਾਰਤੀ ਨੌਜਵਾਨਾਂ ਦੀ ਸ਼ਨਾਖਤ 22 ਸਾਲ ਦੇ ਅਭਿਸ਼ੇਕ ਅਤੇ 22 ਸਾਲ ਦੇ ਹੀ ਹਰਮਨਦੀਪ ਬਹਿਲੀਮ ਵਜੋਂ ਕੀਤੀ ਗਈ ਹੈ। ਪੀਲ ਰੀਜਨਲ ਪੁਲਿਸ ਦੇ 21 ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਦੇ ਜਾਂਚਕਰਤਾਵਾਂ ਨੇ ਦੱਸਿਆ ਕਿ 5 ਮਾਰਚ 2022 ਨੂੰ ਸਵੇਰੇ ਲਗਭਗ 6:15 ਵਜੇ ਵਾਪਰੀ ਵਾਰਦਾਤ ਦੌਰਾਨ ਦੋ ਹਥਿਆਰਬੰਦ ਵਿਅਕਤੀ ਬਰੈਂਪਟਨ ਦੇ ਮੇਅਫੀਲਡ ਰੋਡ ਅਤੇ ਮੈਰੀਜ਼ਫੀਲਡ ਰੋਡ ਇਲਾਕੇ ਦੇ ਇੱਕ ਮਕਾਨ ‘ਚ ਜ਼ਬਰਦਸਤੀ ਦਾਖਲ ਹੋਏ ਅਤੇ ਤੋੜਭੰਨ ਸ਼ੁਰੂ ਕਰ ਦਿੱਤੀ। ਇਥੋਂ ਤੱਕ ਕਿ ਘਰ ਵਿਚ ਮੌਜੂਦ ਛੇ ਜਣਿਆਂ ‘ਤੇ ਵੀ ਹਮਲਾ ਕੀਤਾ ਗਿਆ। ਘਰ ਦਾ ਇਕ ਮੈਂਬਰ ਛੁਰਾ ਵੱਜਣ ਕਾਰਨ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਜਦਕਿ ਬਾਕੀ ਪੰਜ ਮੈਂਬਰਾਂ ਦੇ ਜ਼ਖ਼ਮ ਗੰਭੀਰ ਨਹੀਂ ਸਨ ਅਤੇ ਮੌਕੇ ‘ਤੇ ਹੀ ਪੈਰਾਮੈਡਿਕਸ ਨੇ ਮੁਢਲੀ ਸਹਾਇਤਾ ਦਿੱਤੀ।
ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਦਿਆਂ ਪੀਲ ਰੀਜਨਲ ਪੁਲਿਸ ਵੱਲੋਂ 25 ਅਪ੍ਰੈਲ ਨੂੰ ਬਰੈਂਪਟਨ ਨਾਲ ਸਬੰਧਤ ਦੋ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। 22 ਸਾਲ ਦੇ ਅਭਿਸ਼ੇਕ ਵਿਰੁੱਧ ਸਜਾਯੋਗ ਅਪਰਾਧ ਦੇ ਇਰਾਦੇ ਨਾਲ ਘਰ ‘ਚ ਦਾਖਲ ਹੋਣ, ਜਾਨੋ ਮਾਰਨ ਜਾਂ ਸਰੀਰਕ ਨੁਕਸਾਨ ਪਹੁੰਚਾਉਣ ਦੀ ਧਮਕੀ ਦੇਣ, ਇਰਾਦਾ ਕਤਲ, ਕੁੱਟਮਾਰ ਕਰਨ ਅਤੇ 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੇ ਮਿਸਚਫ ਦੇ ਤਿੰਨ ਦੋਸ਼ ਆਇਦ ਕੀਤੇ ਗਏ ਹਨ। ਇਸੇ ਤਰਾਂ 22 ਸਾਲ ਦੇ ਹਰਮਨਦੀਪ ਬਹਿਲੀਮ ਵਿਰੁੱਧ ਸਜਾਯੋਗ ਅਪਰਾਧ ਦੇ ਇਰਾਦੇ ਨਾਲ ਘਰ ਵਿਚ ਦਾਖ਼ਲ ਹੋਣ, ਇਰਾਦਾ ਕਤਲ, ਕੁੱਟਮਾਰ ਕਰਨ ਅਤੇ 5 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੇ ਮਿਸਚਫ ਦੇ ਤਿੰਨ ਦੋਸ਼ ਆਇਦ ਕੀਤੇ ਗਏ। ਦੋਹਾਂ ਨੂੰ ਗ੍ਰਿਫ਼ਤਾਰੀ ਮਗਰੋਂ ਬਰੈਂਪਟਨ ਦੀ ਓਨਟਾਰੀਓ ਕੋਰਟ ਆਫ਼ ਜਸਟਿਸ ‘ਚ ਪੇਸ਼ ਕੀਤਾ ਗਿਆ।

Total Views: 190 ,
Real Estate