ਬੇਅਦਬੀ ਕਾਂਡ ਦੇ ਮੁਲਜ਼ਮ ਪਾਦਰੀ ਵਿੱਕੀ ਵਲੋਂ ਹਿਰਾਸਤ ਵਿੱਚ ਖੁਦਕਸ਼ੀ ਦੀ ਕੋਸ਼ਿਸ਼

ਪਾਦਰੀ ਵਿੱਕੀ, ਜਿਸ ਨੂੰ ਫਰੀਦਕੋਟ ਵਿੱਚ ਗੁਟਕਾ ਸਾਹਿਬ ਬੇਅਦਬੀ ਮਾਮਲੇ ਵਿੱਚ ਕੁਝ ਦਿਨ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ, ਨੇ ਪੁਲਿਸ ਹਿਰਾਸਤ ਵਿੱਚ ਖ਼ੁਦਕਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਫਰੀਦਕੋਟ ਦੇ ਐੱਸਐੱਸਪੀ ਮੁਤਾਬਕ ਵਿੱਕੀ ਨੇ ਪੁਲਿਸ ਹਿਰਾਸਤ ਵਿੱਚ ਬਲੇਡ ਨਾ ਆਪਣਾ ਗਲ਼ਾ ਕੱਟਣ ਦੀ ਕੋਸ਼ਿਸ਼ ਕੀਤੀ। ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ। ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਐੱਸਪੀ ਜਸਮੀਤ ਸਿੰਘ ਨੂੰ ਇਸ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ। ਫਰੀਦਕੋਟ ਪੁਲਿਸ ਦੇ ਪਿੰਡ ਗੋਲੇਵਾਲਾ ਵਿਖੇ ਹੋਈ ਗੁਟਕਾ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਬੀਤੇ ਸੋਮਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਦੋਵਾਂ ਮੁਲਜ਼ਮਾਂ ਦੀ ਪਹਿਚਾਣ ਪਾਸਟਰ ਵਿੱਕੀ ਮਸੀਹ ਤੇ ਰੂਪ ਮਸੀਹ ਵਜੋਂ ਹੋਈ ਹੈ। ਵਿੱਕੀ ਫਰੀਦਕੋਟ ਦੇ ਸਾਦਿਕ ਕਸਬੇ ਵਿੱਚ ਰਹਿ ਰਿਹਾ ਹੈ ਤੇ ਰੂਪ ਬੇਗੋਵਾਲ ਪਿੰਡ ਵਿੱਚ ਜਦਕਿ ਦੋਵੇਂ ਪਿੱਛੋਂ ਗੁਰਦਾਸਪੁਰ ਜਿਲ੍ਹੇ ਦੇ ਬਟਾਲਾ ਸ਼ਹਿਰ ਨਾਲ ਸੰਬੰਧ ਰੱਖਦੇ ਨੇ। ਵਿੱਕੀ ਮਸੀਹ ਆਪਣੇ ਘਰ ਦੇ ਵਿੱਚ ਰੂਪ ਨਾਲ ਮਿਲ ਕੇ ਚਰਚ ਚਲਾਉਂਦਾ ਹੈ। ਦੱਸਣਯੋਗ ਹੈ ਕਿ ਬੀਤੀ 23 ਅਪ੍ਰੈਲ ਨੂੰ ਪਿੰਡ ਗੋਲੇਵਾਲਾ ਦੀ ਘਣੀਆਂ ਪੱਤੀ ਨਿਵਾਸੀ ਗੁਰਮੇਲ ਸਿੰਘ ਪੁੱਤਰ ਬਿੱਕਰ ਸਿੰਘ ਨੇ ਰਿਪੋਰਟ ਦਰਜ ਕਰਵਾਈ ਸੀ। ਸ਼ਿਕਾਇਤ ਵਿੱਚ ਕਿਹਾ ਗਿਆ ਸੀ, ”ਜਦੋਂ ਉਹ ਆਪਣੇ ਘਰੋਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਜਾ ਰਿਹਾ ਸੀ ਤਾਂ ਰਸਤੇ ਵਿੱਚ ਪੈਂਦੀ ਇੱਕ ਆਟਾ ਚੱਕੀ ਦੇ ਮੋੜ ਕੋਲ ਸ਼੍ਰੀ ਗੁਟਕਾ ਸਾਹਿਬ ਦੇ ਕੁਝ ਅੰਗ ਖਿੱਲਰੇ ਹੋਏ ਮਿਲੇ ਜੋ ਕਿਸੇ ਸ਼ਰਾਰਤੀ ਅਨਸਰਾਂ ਵੱਲੋਂ ਖੰਡਿਤ ਕਰਕੇ ਖਿਲਾਰੇ ਗਏ ਸਨ।”

Total Views: 325 ,
Real Estate